ਮੂਲੀ ਸਿਹਤ ਲਈ ਹੁੰਦੀ ਹੈ ਬਹੁਤ ਵਧੀਆ, ਪਰ ਰਾਤ ਦੇ ਸਮੇਂ ਇਸਤੇਮਾਲ ਦੇ ਨਾਲ ਹੋ ਸਕਦੀ ਹੈ ਪ੍ਰੇਸ਼ਾਨੀ

By  Shaminder March 4th 2022 05:57 PM

ਮੂਲੀ ਨੂੰ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ । ਸਰਦੀਆਂ ‘ਚ ਵੱਡੇ ਪੱਧਰ ‘ਤੇ ਮੂਲੀ (Radish) ਦਾ ਇਸਤੇਮਾਲ ਕੀਤਾ ਜਾਂਦਾ ਹੈ । ਇਸ ਨੂੰ ਸਲਾਦ ਦੇ ਰੂਪ ‘ਚ ਵੀ ਖਾਧਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਰੂਪਾਂ ‘ਚ ਮੂਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ । ਪੇਟ ਦੀਆਂ ਕਈ ਸਮੱਸਿਆਵਾਂ ਦੇ ਲਈ ਇਹ ਵਧੀਆ ਮੰਨੀ ਜਾਂਦੀ ਹੈ । ਪਰ ਕਈ ਲੋਕਾਂ ਨੂੰ ਮੂਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਖਾਸ ਤੌਰ ‘ਤੇ ਰਾਤ ਦੇ ਸਮੇਂ ਮੂਲੀ ਨਹੀਂ ਖਾਣੀ ਚਾਹੀਦੀ ।

radish-beneifts ,, image From google

ਹੋਰ ਪੜ੍ਹੋ : ਮੂਲੀ ਦੇ ਨਾਲ-ਨਾਲ ਇਸ ਦੇ ਪੱਤੇ ਵੀ ਹਨ ਫਾਇਦੇਮੰਦ, ਕਈ ਤੱਤਾਂ ਦੀ ਘਾਟ ਪੂਰੀ ਕਰਦੇ ਹਨ ਮੂਲੀ ਦੇ ਪੱਤੇ

ਜੇ ਤੁਹਾਨੂੰ ਗੈਸ ਬਣਨ ਦੀ ਸਮੱਸਿਆ ਹੈ ਤਾਂ ਰਾਤ ਨੂੰ ਮੂਲੀ ਖਾਣ ਤੋਂ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਹੈ । ਦੁਪਹਿਰ ਦੇ ਖਾਣੇ ਦੇ ਦੌਰਾਨ ਮੂਲੀ ਦਾ ਸੇਵਨ ਕਰਨ ਦੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ । ਜੇਕਰ ਤੁਹਾਨੂੰ ਸਰੀਰ ਦੇ ਕਿਸੇ ਵੀ ਹਿੱਸੇ ਭਾਵ ਗੋਡੇ, ਕਮਰ, ਮੋਢੇ, ਬਾਂਹ, ਲੱਤ ਜਾਂ ਪੇਟ ਵਿੱਚ ਕਿਸੇ ਵੀ ਕਾਰਨ ਦਰਦ ਹੈ ਤਾਂ ਤੁਹਾਨੂੰ ਰਾਤ ਨੂੰ ਮੂਲੀ ਦਾ ਸੇਵਨ ਨਹੀਂ ਕਰਨਾ ਚਾਹੀਦਾ।

Radish . image From google

 

ਕੁਝ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਪੇਟ 'ਚ ਭਾਰੀਪਨ ਦੀ ਸਮੱਸਿਆ ਹੁੰਦੀ ਹੈ, ਕੁਝ ਲੋਕਾਂ ਨੂੰ ਪੇਟ ਫੁੱਲਣ ਦੀ ਸਮੱਸਿਆ ਹੁੰਦੀ ਹੈ, ਤਾਂ ਕੁਝ ਲੋਕਾਂ ਨੂੰ ਸੀਨੇ 'ਚ ਜਲਨ ਦੀ ਸਮੱਸਿਆ ਹੋਣ ਲੱਗਦੀ ਹੈ। ਜੇਕਰ ਤੁਹਾਨੂੰ ਅਜਿਹੀ ਕੋਈ ਸਮੱਸਿਆ ਹੈ ਤਾਂ ਤੁਹਾਨੂੰ ਰਾਤ ਦੇ ਖਾਣੇ 'ਚ ਮੂਲੀ ਨਹੀਂ ਖਾਣੀ ਚਾਹੀਦੀ , ਮੂਲੀ ‘ਚ ਕੁਝ ਗੁਣ ਅਜਿਹੇ ਹੁੰਦੇ ਹਨ ਜੋ ਪੇਟ ਦੀਆਂ ਸਮੱਸਿਆਵਾਂ ਨੂੰ ਠੀਕ ਵੀ ਕਰਦੇ ਹਨ । ਪਰ ਰਾਤ ਦੇ ਸਮੇਂ ਮੂਲੀ ਦਾ ਸੇਵਨ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ । ਤੁਸੀਂ ਵੀ ਆਪਣੇ ਖਾਣੇ ਦੇ ਦੌਰਾਨ ਸਲਾਦ ਦੇ ਤੌਰ ‘ਤੇ ਵਰਤਦੇ ਹੋ ਤਾਂ ਥੋੜਾ ਸਾਵਧਾਨ ਹੋ ਜਾਓ।

 

Related Post