ਲਾਲ ਮਿਰਚ ਖਾਣੇ ਦਾ ਸੁਆਦ ਹੀ ਨਹੀਂ ਵਧਾਉਂਦੀ, ਬਲਕਿ ਕਈ ਬਿਮਾਰੀਆਂ ਨੂੰ ਵੀ ਰੱਖਦੀ ਹੈ ਦੂਰ

By  Rupinder Kaler August 3rd 2021 03:13 PM

ਲਾਲ ਮਿਰਚ ਖਾਣੇ ਦਾ ਸੁਆਦ ਹੀ ਨਹੀਂ ਵਧਾਉਂਦੀ ਬਲਕਿ ਇਸ ਦੇ ਹੋਰ ਵੀ ਕਈ ਫਾਇਦੇ ਹਨ । ਲਾਲ ਮਿਰਚ ਵਿਚ ਕਈ ਤਰ੍ਹਾਂ ਦੇ ਗੁਣ ਹੁੰਦੇ ਹਨ ਜੋ ਦੂਜੇ ਮਸਾਲਿਆਂ ਦੀ ਤੁਲਨਾ ਵਿਚ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਤਿੱਖਾ ਹੋਣ ਦੇ ਬਾਵਜੂਦ ਇਹ ਸਿਹਤ ਨੂੰ ਕਈ ਤਰ੍ਹਾਂ ਨਾਲ ਫ਼ਾਇਦਾ ਪਹੁੰਚਾਉਂਦੀ ਹੈ।

red-chilli

ਹੋਰ ਪੜ੍ਹੋ :

ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਇਹ ਤਸਵੀਰ, ਜੱਸ ਬਾਜਵਾ ਨੇ ਗਾਇਕ ਬੱਬੂ ਮਾਨ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਫੋਟੋ

ਜੇਕਰ ਲੋਕ ਅਪਣੇ ਖਾਣੇ ਵਿਚ ਲਾਲ ਮਿਰਚ ਦੀ ਰੋਜ਼ਾਨਾ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦੀ ਉਮਰ ਲੰਬੀ ਹੋ ਸਕਦੀ ਹੈ ਕਿਉਂਕਿ ਇਸ ਦਾ ਬੀਜ ਨਾ ਕੇਵਲ ਸੋਜ਼ਸ਼ ਖ਼ਤਮ ਕਰਨ ਵਾਲਾ ਹੁੰਦਾ ਹੈ ਸਗੋਂ ਐਂਟੀ ਆਕਸੀਡੈਂਟ, ਐਂਟੀ ਕੈਂਸਰ ਵੀ ਹੁੰਦਾ ਹੈ।

ਇਸ ਦੇ ਬੀਜ ਵਿਚ ਬਲੱਡ ਗੁਲੂਕੋਜ਼ ਨੂੰ ਵੀ ਘੱਟ ਕਰਨ ਦੇ ਗੁਣ ਹੁੰਦੇ ਹਨ। ਏਨਾ ਹੀ ਨਹੀਂ ਅਮਰੀਕਨ ਹਾਰਟ ਐਸੋਸੀਏਸ਼ਨ ਅਨੁਸਾਰ ਮਿਰਚ ਦੇ ਇਹ ਗੁਣ ਕਿਸੇ ਵਿਅਕਤੀ ਦੀ ਬੀਮਾਰੀ ਅਤੇ ਕੈਂਸਰ ਨਾਲ ਮਰਨ ਦੇ ਜੋਖਮ ਨੂੰ ਵੀ ਘੱਟ ਕਰਦੇ ਹਨ।

Related Post