ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹਨ ਭੁੱਜੇ ਛੋਲੇ

By  Rupinder Kaler January 2nd 2021 03:46 PM

ਭੁੱਜੇ ਛੋਲਿਆਂ ਵਿੱਚ ਫ਼ਾਈਬਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ । ਜਿਹੜਾ ਕਿ ਸ਼ੂਗਰ ਵਰਗੀ ਬਿਮਾਰੀ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ।ਭੁੱਜੇ ਛੋਲਿਆਂ ਵਿੱਚ ਪ੍ਰੋਟੀਨ, ਨਮੀ, ਕੈਲਸ਼ੀਅਮ, ਆਇਰਨ, ਵਿਟਾਮਿਨ, ਫ਼ਾਈਬਰ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਭੁੱਜੇ ਛੋਲੇ ਸਰੀਰ ਵਿਚ ਗਲੂਕੋਜ਼ ਦੀ ਮਾਤਰਾ ਨੂੰ ਸੋਖ ਕੇ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਫ਼ਾਇਦੇਮੰਦ ਹੁੰਦੇ ਹਨ।

 Roasted-Garlic-Chickpeas

ਹੋਰ ਪੜ੍ਹੋ :

ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸ਼ਬਦ ‘ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ’ ਪੀਟੀਸੀ ਰਿਕਾਰਡਜ਼ ’ਤੇ ਰਿਲੀਜ਼

ਗਾਇਕ ਪਾਰਸ ਅਨੰਦ ਅਤੇ ਸਮ੍ਰਿਧੀ ਸ਼ਰਮਾ ਦੀ ਆਵਾਜ਼ ‘ਚ ਗੀਤ ਹੋਵੇਗਾ ਰਿਲੀਜ਼

ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਅਪਣੀ ਡਾਈਟ ‘ਚ ਭੁੱਜੇ ਛੋਲਿਆਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਭੁੱਜੇ ਛੋਲਿਆਂ ਵਿਚ ਆਇਰਨ ਹੋਣ ਨਾਲ ਖ਼ੂਨ ਦੀ ਮਾਤਰਾ ਵਧਣ ਵਿਚ ਮਦਦ ਮਿਲਦੀ ਹੈ। ਅਜਿਹੇ ਵਿਚ ਅਨੀਮੀਆ ਦੇ ਮਰੀਜ਼ਾਂ ਨੂੰ ਇਸ ਨੂੰ ਅਪਣੀ ਡਾਈਟ ਵਿਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਭੁੱਜੇ ਛੋਲਿਆਂ ’ਚ ਕੈਲੋਰੀ ਘੱਟ ਅਤੇ ਫ਼ਾਈਬਰ ਜ਼ਿਆਦਾ ਹੁੰਦਾ ਹੈ।

ਇਸ ਨੂੰ ਖਾਣ ਨਾਲ ਸਰੀਰ ਨੂੰ ਸਿਰਫ਼ 46-50 ਕੈਲੋਰੀ ਮਿਲਦੀ ਹੈ। ਨਾਲ ਹੀ ਇਸ ਦੇ ਸੇਵਨ ਨਾਲ ਪੇਟ ਲੰਮੇ ਸਮੇਂ ਤਕ ਭਰਿਆ ਰਹਿੰਦਾ ਹੈ। ਅਜਿਹੇ ਵਿਚ ਜ਼ਿਆਦਾ ਭੋਜਨ ਖਾਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਭੁੱਜੇ ਛੋਲਿਆਂ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿਚ ਵੀ ਮਦਦ ਮਿਲਦੀ ਹੈ। ਇਹ ਸਰੀਰ ਵਿਚ ਬਲੱਡ ਸਰਕੂਲੇਸ਼ਨ ਕਰਨ ’ਚ ਸਹਾਇਤਾ ਕਰਦਾ ਹੈ। ਅਜਿਹੇ ਵਿਚ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿਣ ਨਾਲ ਦਿਲ ਦੀਆਂ ਜੁੜੀਆਂ ਪ੍ਰੇਸ਼ਾਨੀਆਂ ਤੋਂ ਬਚਾਅ ਰਹਿੰਦਾ ਹੈ।

Related Post