ਸਰਦੀਆਂ ਵਿੱਚ ਹੀਟਰ ਸੇਕਣ ਦੀ ਸ਼ੌਕੀਨ ਹੋ ਤਾਂ ਇਹਨਾਂ ਗੱਲਾਂ ਵੱਲ ਦਿਓ ਧਿਆਨ

By  Rupinder Kaler December 5th 2020 06:59 PM

ਬਹੁਤ ਸਾਰੇ ਲੋਕ ਸਰਦੀਆਂ ਵਿੱਚ ਹੀਟਰ ਦੀ ਵਰਤੋਂ ਕਰਦੇ ਹਨ । ਪਰ ਇਸ ਦਾ ਜ਼ਿਆਦਾ ਇਸਤੇਮਾਲ ਤੁਹਾਡੀ ਸਿਹਤ ਲਈ ਹਾਨੀਕਾਰਨ ਵੀ ਹੋ ਸਕਦੀ ਹੈ ।ਹੀਟਰ ਆਕਸੀਜਨ ਨੂੰ ਜਲਾਉਂਦੇ ਹਨ। ਜ਼ਿਆਦਾ ਸਮੇਂ ਤੱਕ ਇਸ ਦੀ ਵਰਤੋਂ ਸਾਹ ਦੀ ਸਮੱਸਿਆ ਪੈਦਾ ਕਰ ਸਕਦੀ ਹੈ। ਹੀਟਰ ਨਾਲ ਜੋ ਗਰਮ ਹਵਾ ਨਿਕਲਦੀ ਹੈ ਉਹ ਲੰਬੇ ਸਮੇਂ ਤੱਕ ਚਲਦੀ ਰਹੇ ਤਾਂ ਬਿਮਾਰੀ ਬਣ ਸਕਦੀ ਹੈ।

ਹੋਰ ਪੜ੍ਹੋ :

ਆਦਿੱਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਦੇ ਵਿਆਹ ’ਚ ਹੋ ਗਿਆ ਸੀ ਇਹ ਕਾਂਡ

ਵਿਆਹ ਤੋਂ ਤਿੰਨ ਦਿਨ ਬਾਅਦ ਹੀ ਕਿਸਾਨਾਂ ਦੇ ਧਰਨੇ ਤੇ ਪਹੁੰਚੇ ਜੱਸ ਬਾਜਵਾ, ਦਿੱਲੀ ਪਹੁੰਚ ਕੇ ਸਰਕਾਰ ਨੂੰ ਮਾਰਿਆ ਲਲਕਾਰਾ

 heater

ਕਦੀ-ਕਦੀ ਇਹ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ। ਇਸ ਨਾਲ ਕਮਰੇ ਵਿਚ ਕਾਰਬਨ ਮੋਨੋਆਕਸਾਈਡ ਗੈਸ ਜਮਾਂ ਹੁੰਦੀ ਹੈ ਜੋ ਪੂਰੀ ਤਰ੍ਹਾਂ ਨਾਲ ਜਲ ਨਹੀਂ ਸਕਦੀ। ਅਜਿਹੀ ਗੈਸ ਸਟੋਵ, ਹੀਟਿੰਗ ਸਿਸਟਮ ਅਤੇ ਸਿਗਰੇਟ ਦੇ ਧੂੰਏ ਵਿਚ ਵੀ ਪਾਈ ਜਾਂਦੀ ਹੈ। ਇਹ ਗੈਸ ਕਾਰਬਨ ਡਾਈਆਕਸਾਈਡ ਤੋਂ ਵੀ ਜ਼ਿਆਦਾ ਘਾਤਕ ਹੁੰਦੀ ਹੈ। ਇਸ ਦੇ ਸੰਪਰਕ ਵਿਚ ਆਉਣ ਨਾਲ ਦਮ ਘੁਟ ਸਕਦਾ ਹੈ।

 heater

ਕਿਉਂਕਿ ਇਹ ਗੈਸ ਸਰੀਰ ਨੂੰ ਆਕਸੀਜਨ ਪਹੁੰਚਾਉਣ ਵਾਲੇ ਰੈਡ ਬਲੱਡ ਸੈਲਸ ‘ਤੇ ਗਲਤ ਪ੍ਰਭਾਵ ਪਾਉਂਦੀ ਹੈ। ਜਿਸ ਕਾਰਨ ਸਿਰ ਦਰਦ, ਸਾਹ ਲੈਣ ਵਿਚ ਪਰੇਸ਼ਾਨੀ, ਘਬਰਾਹਟ ਹੋਣਾ, ਯਾਦ ਕਰਨ ਵਿਚ ਮੁਸ਼ਕਲ, ਪੇਟ ਵਿਚ ਪਰੇਸ਼ਾਨੀ, ਦਿਲ ਦੀ ਧੜਕਣ ਦਾ ਤੇਜ਼ ਹੋਣਾ ਆਦਿ ਮੁਸ਼ਕਲਾਂ ਆ ਸਕਦੀਆਂ ਹਨ।

room-heater

ਇਸ ਲਈ ਜਰੂਰੀ ਹੈ ਕਿ ਜਦੋਂ ਵੀ ਹੀਟਰ ਜਾਂ ਬਲੋਅਰ ਚਲਾਓ ਤਾਂ ਘਰ ਦੀਆਂ ਖਿੜਕੀਆਂ ਨੂੰ ਜਾਂ ਦਰਵਾਜ਼ਿਆਂ ਨੂੰ ਖੋਲ ਕੇ ਰੱਖੇ, ਜਿਸ ਨਾਲ ਹਵਾ ਆਉਂਦੀ ਰਹੇ। ਇਹ ਵੀ ਸੁਨਿਸ਼ਚਿਤ ਕਰ ਲਓ ਕਿ ਕਮਰੇ ਵਿਚ ਵੈਂਟੀਲੇਸ਼ਨ ਸਹੀ ਹੋਵੇ।

Related Post