ਦੁਬਈ ਦੇ ਲੋਕਾਂ ਦਾ ਕਿਉਂ ਸ਼ੁਕਰੀਆ ਅਦਾ ਕਰਦੇ ਨਹੀਂ ਥੱਕ ਰਹੇ ਸ਼ਾਹਰੁਖ ਖਾਨ ,ਵੇਖੋ ਵੀਡਿਓ

By  Shaminder December 7th 2018 12:12 PM

ਦਿਲ ਵਾਲੇ ਦੁਲਹਨਿਆ ਲੈ ਜਾਏਂਗੇ ਇਸ ਫਿਲਮ ਦੇ ਗੀਤ ਅੱਜ ਵੀ ਬੱਚੇ ਬੱਚੇ ਦੀ ਜ਼ੁਬਾਨ 'ਤੇ ਹਨ ।ਸ਼ਾਹਰੁਖ ਖਾਨ ਨੇ ਇਸ ਗੀਤ 'ਤੇ ਦੁਬਈ 'ਚ ਪਰਫਾਰਮ ਕੀਤਾ । ਇਸ ਫਿਲਮ ਨੂੰ ਲੈ ਕੇ ਲੋਕਾਂ 'ਚ ਅੱਜ ਵੀ ਓਨਾ ਹੀ ਕਰੇਜ਼ ਹੈ । ਸ਼ਾਹਰੁਖ ਖਾਨ ਨੁੰ ਵੇਖਣ ਲਈ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ । ਇਸ ਵੀਡਿਓ ਨੂੰ ਵੇਖ ਕੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਸ਼ਾਹਰੁਖ ਖਾਨ 'ਤੇ ਉਨ੍ਹਾਂ ਦੀ ਇਸ ਫਿਲਮ ਨੂੰ ਲੈ ਕੇ ਲੋਕਾਂ 'ਚ ਕਿੰਨਾ ਕਰੇਜ਼ ਹੈ ।

ਹੋਰ ਵੇਖੋ : ਨਾ ਚਾਹੁੰਦੇ ਹੋਏ ਵੀ ਸਲਮਾਨ ਖਾਨ ਤੇ ਸਾਹਰੁਖ ਖਾਨ ਨੇ ਸਾਂਝੀ ਕੀਤੀ ਸਕਰੀਨ, ਦੇਖੋ ਵੀਡਿਓ

https://www.instagram.com/p/BrD0gRVAKeh/?utm_source=ig_share_sheet&igshid=10m8cyitu5pzv

ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਸ਼ਾਹਰੁਖ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ "ਅੱਜ ਦੁਬਈ 'ਚ ਇਹ ਗਾਣਾ ਸਟੀਕ ਬੈਠ ਰਿਹਾ ਹੈ ਸਭ ਦਾ ਪਿਆਰ ਵੇਖ ਕੇ ਲੱਗਿਆ ,ਸੱਚਮੁਚ ਪਿਆਰ ਦੀਵਾਨਾ ਹੁੰਦਾ ਹੈ"।

ਹੋਰ ਵੇਖੋ:

shahrukh khan shahrukh khan

ਲੋਕਾਂ 'ਚ ਸ਼ਾਹਰੁਖ ਖਾਨ ਨੂੰ ਲੈ ਕੇ ਏਨਾ ਕਰੇਜ਼ ਸੀ ਕਿ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਲੋਕ ਦੀਵਾਨੇ ਸਨ । ਲੋਕ ਇਨ੍ਹਾਂ ਯਾਦਗਾਰ ਪਲਾਂ ਨੂੰ ਕੈਮਰਿਆਂ 'ਚ ਕੈਦ ਕਰਦੇ ਹੋਏ ਨਜ਼ਰ ਆਏ ।ਫੈਨਸ ਦੀ ਭੀੜ ਨੂੰ ਵੇਖ ਕੇ ਸ਼ਾਹਰੁਖ ਖਾਨ ਵੀ ਖੁਸ਼ੀ 'ਚ ਖੀਵੇ ਹੋ ਰਹੇ ਸਨ ।ਇਸ ਵੀਡਿਓ 'ਚ ਸ਼ਾਹਰੁਖ ਖਾਨ ਬੋਲਦੇ ਸੁਣਾਈ ਦੇ ਰਹੇ ਨੇ "ਸਿਤਾਰੋਂ ਕੇ ਖੁਆਬ ਦੇਖਨੇ ਵਾਲੋ ਆਜ ਦੁਬਈ ਮੇਂ ਸਿਤਾਰੋਂ ਕੋ ਛੂਹ ਕੇ ਰਹੇ ਹੈਂ"।

Related Post