Gurdas Maan: ਗੁਰਦਾਸ ਮਾਨ ਨੇ ਆਪਣਾ ਨਵਾਂ ਧਾਰਮਿਕ ਗੀਤ ' ਤੂੰ ਨਿਮਾਣਿਆਂ ਦਾ ਮਾਣ', ਜਾਣੋ ਕਦੋਂ ਰਿਲੀਜ਼ ਹੋਵੇਗਾ ਇਹ ਗੀਤ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਜਲਦ ਹੀ ਹਨ, ਜੀ ਹਾਂ ਦੋਵੇਂ ਮਸ਼ਹੂਰ ਗਾਇਕ ਜਲਦ ਹੀ ਆਪਣੇ ਫੈਨਜ਼ ਲਈ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਹਨ ਤੇ ਇਹ ਗੀਤ ਇੱਕ ਧਾਰਮਿਕ ਗੀਤ ਹੋਵੇਗਾ। ਇਸ ਬਾਰੇ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ਪੋਸਟ ਸ਼ੇਅਰ ਕੀਤੀ ਹੈ।

By  Pushp Raj September 6th 2023 04:53 PM

Gurdas Maan new song: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ  (Gurdas Maan) ਨੇ ਜਲਦ ਹੀ ਹਨ, ਜੀ ਹਾਂ ਦੋਵੇਂ ਮਸ਼ਹੂਰ ਗਾਇਕ ਜਲਦ ਹੀ ਆਪਣੇ ਫੈਨਜ਼ ਲਈ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਹਨ ਤੇ ਇਹ ਗੀਤ ਇੱਕ ਧਾਰਮਿਕ ਗੀਤ ਹੋਵੇਗਾ। ਇਸ ਬਾਰੇ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ਪੋਸਟ ਸ਼ੇਅਰ ਕੀਤੀ ਹੈ। 

ਦੱਸ ਦਈਏ ਕਿ ਗੁਰਦਾਸ ਮਾਨ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ। ਉਨ੍ਹਾਂ ਦੀ ਗਾਇਕੀ ਦਾ ਜਾਦੂ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ 'ਚ ਬੈਠੇ ਸਰੋਤਿਆਂ 'ਤੇ ਵੀ ਚਲਦਾ ਹੈ।


ਹਾਲ ਹੀ 'ਚ ਗੁਰਦਾਸ ਮਾਨ ਨੇ ਆਪਣੇ ਨਵੇਂ ਧਾਰਮਿਕ ਗੀਤ ਦਾ ਐਲਾਨ ਕੀਤਾ ਹੈ। ਇਸ ਗੀਤ ਦਾ ਟਾਈਟਲ ਹੈ ' ਤੂੰ ਨਿਮਾਣਿਆਂ ਦਾ ਮਾਣ' ਦਾ ਐਲਾਨ ਕੀਤਾ ਹੈ। ਮਾਨ ਸਾਹਿਬ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਗੀਤ ਦਾ ਇੱਕ ਪੋਸਟਰ ਤੇ ਇੱਕ ਝਲਕ ਪੇਸ਼ ਕੀਤੀ ਹੈ।


ਗੁਰਦਾਸ ਮਾਨ ਨੇ ਆਪਣੀ ਪੋਸਟ ਦੇ ਵਿੱਚ ਕੈਪਸ਼ਨ ਦਿੰਦੇ ਹੋਏ ਲਿਖਿਆ, ' ਤੂੰ ਨਿਮਾਣਿਆ ਦਾ ਮਾਨ-🙏🏽 14 ਸਤੰਬਰ ਨੂੰ ਰਿਲੀਜ਼ ਹੋ ਰਿਹਾ ਹੈ'। ਇਸ ਗੀਤ ਦੀ ਵੀਡੀਓ ਰਾਹੀਂ ਹਲਕੀ ਜਿਹੀ ਝਲਕ ਵੀ ਪੇਸ਼ ਕੀਤੀ ਗਈ ਹੈ। ਇਹ ਗੀਤ 14 ਸਤੰਬਰ ਨੂੰ ਰਿਲੀਜ਼ ਹੋਵੇਗਾ। 

  View this post on Instagram

A post shared by Gurdas Maan (@gurdasmaanjeeyo)

ਹੋਰ ਪੜ੍ਹੋ: Sonu Sood: ਪੰਜਾਬ 'ਚ ਵਧ ਰਹੇ ਨਸ਼ਿਆਂ 'ਤੇ ਬੋਲੇ ਸੋਨੂੰ ਸੂਦ, ਕਿਹਾ- ਆਓ ਰਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ

ਗੁਰਦਾਸ ਮਾਨ ਵੱਲੋਂ ਇਸ ਨਵੇਂ ਗੀਤ ਦੇ ਐਲਾਨ ਤੋਂ ਬਾਅਦ ਫੈਨਜ਼ ਕਾਫੀ ਖੁਸ਼ ਹਨ। ਫੈਨਜ਼ ਮਾਨ ਸਾਹਿਬ ਦੇ ਇਸ ਨਵੇਂ ਗੀਤ ਨੂੰ ਸੁਨਣ ਲਈ ਬਹੁਤ ਉਤਸ਼ਾਹਿਤ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਗਾਇਕ ਨੇ ਦਿਲਜੀਤ ਦੋਸਾਂਝ ਦੇ ਨਾਲ ਗੀਤ ਛੱਲਾ ਰਿਲੀਜ਼ ਕੀਤਾ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ। 


Related Post