ਜਸਵਿੰਦਰ ਬਰਾੜ ਅਤੇ ਸਿਮਰਨ ਕੌਰ ਧਾਂਦਲੀ ਦਾ ਗੀਤ ‘ਜਿਗਰਾ’ ਹੋਇਆ ਰਿਲੀਜ਼, ਫੈਨਸ ਦੇ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਨਸ਼ਾ ਇੱਕ ਅਜਿਹੀ ਕੁਰੀਤੀ ਹੈ, ਜੋ ਨੌਜਵਾਨ ਵਰਗ ਨੂੰ ਘੁਣ ਵਾਂਗ ਖੋਖਲਾ ਕਰ ਰਹੀ ਹੈ । ਨੌਜਵਾਨਾਂ ‘ਚ ਵੱਧਦਾ ਨਸ਼ਾ ਚਿੰਤਾ ਦਾ ਵਿਸ਼ਾ ਹੈ । ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੇ ਲਈ ਸਮੇਂ ਸਮੇਂ ‘ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਂਦੀਆਂ ਰਹਿੰਦੀਆਂ ਹਨ । ਉੱਥੇ ਹੀ ਅਜਿਹੇ ਗੀਤ ਵੀ ਗਾਇਕਾਂ ਵੱਲੋਂ ਰਿਲੀਜ਼ ਕੀਤੇ ਜਾਂਦੇ ਹਨ । ਜੋ ਨਸ਼ਿਆਂ ਵਿਰੁੱਧ ਲੜਨ ਦੇ ਲਈ ਪ੍ਰੇਰਦੇ ਹਨ । ਗਾਇਕਾ ਜਸਵਿੰਦਰ ਬਰਾੜ ਤੇ ਸਿਮਰਨ ਕੌਰ ਧਾਂਦਲੀ ਦਾ ਨਵਾਂ ਗੀਤ ‘ਜਿਗਰਾ’ ਵੀ ਇਸੇ ਬੁਰਾਈ ਨੂੰ ਬਿਆਨ ਕਰਦਾ ਹੈ ।

By  Shaminder August 19th 2023 05:01 PM

ਨਸ਼ਾ ਇੱਕ ਅਜਿਹੀ ਕੁਰੀਤੀ ਹੈ, ਜੋ ਨੌਜਵਾਨ ਵਰਗ ਨੂੰ ਘੁਣ ਵਾਂਗ ਖੋਖਲਾ ਕਰ ਰਹੀ ਹੈ । ਨੌਜਵਾਨਾਂ ‘ਚ ਵੱਧਦਾ ਨਸ਼ਾ ਚਿੰਤਾ ਦਾ ਵਿਸ਼ਾ ਹੈ । ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੇ ਲਈ ਸਮੇਂ ਸਮੇਂ ‘ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਂਦੀਆਂ ਰਹਿੰਦੀਆਂ ਹਨ । ਉੱਥੇ ਹੀ ਅਜਿਹੇ ਗੀਤ ਵੀ ਗਾਇਕਾਂ ਵੱਲੋਂ ਰਿਲੀਜ਼ ਕੀਤੇ ਜਾਂਦੇ ਹਨ । ਜੋ ਨਸ਼ਿਆਂ ਵਿਰੁੱਧ ਲੜਨ ਦੇ ਲਈ ਪ੍ਰੇਰਦੇ ਹਨ । ਗਾਇਕਾ ਜਸਵਿੰਦਰ ਬਰਾੜ (Jaswinder Brar) ਤੇ ਸਿਮਰਨ ਕੌਰ ਧਾਂਦਲੀ ਦਾ ਨਵਾਂ ਗੀਤ ‘ਜਿਗਰਾ’ ਵੀ ਇਸੇ ਬੁਰਾਈ ਨੂੰ ਬਿਆਨ ਕਰਦਾ ਹੈ ।

ਹੋਰ ਪੜ੍ਹੋ :  ਫ਼ਿਲਮ ਗਦਰ-2 ‘ਚ ਪਾਕਿਸਤਾਨੀ ਅਫ਼ਸਰ ਦਾ ਕਿਰਦਾਰ ਨਿਭਾਉਣ ਵਾਲੇ ਰੂਮੀ ਖ਼ਾਨ ‘ਤੇ ਹਮਲਾ, ਲੋਕਾਂ ਨੇ ਤੋੜੇ ਕਾਰ ਦੇ ਸ਼ੀਸ਼ੇ

ਇਸ ਦੇ ਨਾਲ ਹੀ ਗੀਤ ‘ਚ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੁਨੇਹਾ ਵੀ ਗਾਇਕਾ ਦੇ ਵੱਲੋਂ ਦਿੱਤਾ ਗਿਆ ਹੈ ।ਗੀਤ ਦੇ ਬੋਲ ਸਿਮਰਨ ਕੌਰ ਧਾਂਦਲੀ ਦੇ ਲਿਖੇ ਹੋਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਹਕੀਮ ਨੇ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜਸਵਿੰਦਰ ਬਰਾੜ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ।


ਜਿਸ ‘ਚ ਹਮੇਸ਼ਾ ਕੋਈ ਨਾ ਕੋਈ ਸਾਰਥਕ ਸੁਨੇਹਾ ਸਮਾਜ ਨੂੰ ਦਿੱਤਾ ਜਾਂਦਾ ਹੈ । ਜਸਵਿੰਦਰ ਬਰਾੜ ਆਪਣੇ ਲਾਈਵ ਕੰਸਰਟ ਦੇ ਦੌਰਾਨ ਵੀ ਅਕਸਰ ਕੋਈ ਨਾ ਕੋਈ ਸੁਨੇਹਾ ਲੋਕਾਂ ਨੂੰ ਦਿੰਦੇ ਹਨ । ਬੀਤੇ ਦਿਨ ਉਨ੍ਹਾਂ ਨੇ ਆਪਣੇ ਇੱਕ ਲਾਈਵ ਸ਼ੋਅ ਦੇ ਦੌਰਾਨ ਕੁੜੀਆਂ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਸੀ । 

ਸਿਮਰਨ ਕੌਰ ਧਾਂਦਲੀ ਨੇ ਦਿੱਤੇ ਕਈ ਹਿੱਟ ਗੀਤ 

ਸਿਮਰਨ ਕੌਰ ਧਾਂਦਲੀ ਦੇ ਵਰਕ ਫ੍ਰੰਟ ਦੀ ਗੱੱਲ ਕਰੀਏ ਤਾਂ ਉਨ੍ਹਾਂ ਨੇ ਵੀ ਕਈ ਹਿੱਟ ਗੀਤ ਗਾਏ ਹਨ  । ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕੁੜੀਆਂ ਵੱਲੋਂ ਅੱਧ ਨੰਗੀਆਂ ਤਸਵੀਰਾਂ ਪਾਏ ਜਾਣ ‘ਤੇ ਵੀ ਇੱਕ ਗੀਤ ਕੱਢਿਆ ਸੀ । ਜਿਸ ‘ਚ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਪ੍ਰਸਿੱਧੀ ਹਾਸਲ ਕਰਨ ਦੇ ਲਈ ਕੁੜੀਆਂ ਆਪਣੇ ਜਿਸਮ ਦੀ ਨੁੰਮਾਇਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀਆਂ । 






 


Related Post