ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਘੁੱਗੀ ਨੇ ਗਾਇਆ ‘ਜਿਸਮਾਂ ਤੋਂ ਪਾਰ ਦੀ ਗੱਲ ਏ’ ਗੀਤ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਘੁੱਗੀ ਇੰਦਰਜੀਤ ਨਿੱਕੂ ਦਾ ਗੀਤ ‘ਜਿਸਮਾਂ ਤੋਂ ਪਾਰ ਦੀ ਗੱਲ ਏ’ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਮੇਰੇ ਗੀਤ ਨੂੰ ਪਹਿਲਾਂ ਵੀ ਬਹੁਤ ਆਰਟਿਸਟਾਂ ਨੇ ਗਾਇਆ, ਅੱਜ ਵੀਰ ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਤੇ ਬਾਕੀ ਆਰਟਿਸਟਾਂ ਨੇ ਗਾ ਕੇ ਹੋਰ ਚਾਰ ਚੰਨ ਲਾ ਦਿੱਤੇ’ ।

By  Shaminder May 8th 2023 03:22 PM -- Updated: May 8th 2023 03:28 PM

ਇੰਦਰਜੀਤ ਨਿੱਕੂ (Inderjit Nikku) ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ।ਉਹ ਆਪਣੇ ਨਵੇਂ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ । ਇਸ ਤੋਂ ਇਲਾਵਾ ਉਹ ਆਪਣੇ ਲਾਈਵ ਸ਼ੋਅਸ ‘ਚ ਵੀ ਰੁੱਝੇ ਹੋਏ ਦਿਖਾਈ ਦੇ ਰਹੇ ਹਨ ।ਬੀਤੇ ਦਿਨ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ । ਜਿਸ ‘ਚ ਕਰਮਜੀਤ ਅਨਮੋਲ (Karamjit Anmol) ਅਤੇ ਗੁਰਪ੍ਰੀਤ ਘੁੱਗੀ (Gurpreet Ghuggi) ਇੰਦਰਜੀਤ ਨਿੱਕੂ ਦਾ ਗੀਤ ‘ਜਿਸਮਾਂ ਤੋਂ ਪਾਰ ਦੀ ਗੱਲ ਏ’ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ ।


ਹੋਰ ਪੜ੍ਹੋ : ਸੋਨਮ ਬਾਜਵਾ ਵੀ ਹੋਈ ਸੀ ਰੰਗਭੇਦ ਦੀ ਸ਼ਿਕਾਰ, ਕਿਹਾ ‘ਸਾਂਵਲੇ ਰੰਗ ਕਾਰਨ ਰਿਸ਼ਤੇਦਾਰ ਨਹੀਂ ਸੀ ਬੁਲਾਉੁਂਦੇ ਘਰ ਪਰ ਹੁਣ…’

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਮੇਰੇ ਗੀਤ ਨੂੰ ਪਹਿਲਾ ਵੀ ਬਹੁਤ ਆਰਟਿਸਟਾਂ ਨੇ ਗਾਇਆ, ਅੱਜ ਵੀਰ ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਤੇ ਬਾਕੀ ਆਰਟਿਸਟਾਂ ਨੇ ਗਾ ਕੇ ਹੋਰ ਚਾਰ ਚੰਨ ਲਾ ਦਿੱਤੇ’ ।ਇੰਦਰਜੀਤ ਨਿੱਕੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਹ ਗੀਤ ਕਾਫੀ ਸਮਾਂ ਪਹਿਲਾਂ ਗਾਇਆ ਸੀ । ਜਿਸ ਤੋਂ ਬਾਅਦ ਇਸ ਗੀਤ ਨੂੰ ਸਰਗੀ ਮਾਨ ਨੇ ਗਾਇਆ ਤਾਂ ਇਹ ਕਾਫੀ ਵਾਇਰਲ ਹੋਇਆ ਸੀ । 


ਇੰਦਰਜੀਤ ਨਿੱਕੂ ਦੇ ਹਿੱਟ ਗੀਤ 

ਇੰਦਰਜੀਤ ਨਿੱਕੂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਹਿੱਟ ਗੀਤਾਂ ਦੀ ਲਿਸਟ ‘ਚ ‘ਤੈਨੂੰ ਯਾਦ ਤਾਂ ਕਰਾਂ’, ‘ਹੌਲੀ ਹੌਲੀ’ ‘ਮੁਮਤਾਜ’, ‘ਯਾਦ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।ਇਸ ਤੋਂ ਇਲਾਵਾ ਨਿੱਕੂ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ । 

View this post on Instagram

A post shared by Inderjit Nikku (@inderjitnikku)




Related Post