Miss Pooja: ਮਿਸ ਪੂਜਾ ਦਾ ਨਵਾਂ ਗੀਤ 'ਫਾਲੋ ਕਰਦਾ' ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਪਸੰਦ, ਦੇਖੋ ਵੀਡੀਓ

ਮਿਸ ਪੂਜਾ ਨੇ ਨਵੇਂ ਗੀਤ ਦਾ ਐਲਾਨ ਕਰਕੇ ਫੈਨਜ਼ ਨੂੰ ਖਾਸ ਸਰਪ੍ਰਾਈਜ਼ ਦਿੱਤਾ ਸੀ। ਹੁਣ ਗਾਇਕਾ ਨੇ ਫੈਨਜ਼ ਦੇ ਇੰਤਜ਼ਾਰ ਨੂੰ ਖਤਮ ਕਰ ਦਿੱਤਾ ਹੈ। ਮਿਸ ਪੂਜਾ ਦਾ ਨਵਾਂ ਗੀਤ 'ਫਾਲੋ ਕਰਦਾ' ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਗੀਤ 'ਚ ਮਿਸ ਪੂਜਾ ਨਾਲ ਮਾਡਲ ਗੈਰੀ ਅਟਵਾਲ ਨਜ਼ਰ ਆ ਰਿਹਾ ਹੈ।

By  Pushp Raj September 19th 2023 02:46 PM

Miss Pooja New Song: ਮਿਸ ਪੂਜਾ ਆਪਣੇ ਸਮੇਂ 'ਚ ਪੰਜਾਬੀ ਮਿਊਜ਼ਿਕ  ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਉਸ ਨੇ ਤਕਰੀਬਨ ਇੱਕ ਦਹਾਕੇ ਤੱਕ ਇੰਡਸਟਰੀ 'ਤੇ ਰਾਜ ਕੀਤਾ ਅਤੇ ਆਪਣੇ ਕਰੀਅਰ ਦੇ ਸਿਖਰ 'ਤੇ ਵਿਆਹ ਕਰਵਾ ਕੇ ਕੈਨੇਡਾ ਸੈਟਲ ਹੋਈ ਸੀ। ਇਸ ਦਰਮਿਆਨ ਮਿਸ ਪੂਜਾ ਨੇ ਮਿਊਜ਼ਿਕ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ। ਪਰ ਹੁਣ ਗਾਇਕਾ ਫਿਰ ਤੋਂ ਇੰਡਸਟਰੀ 'ਚ ਐਕਟਿਵ ਹੈ।

ਹਾਲ ਹੀ 'ਚ ਮਿਸ ਪੂਜਾ ਨੇ ਨਵੇਂ ਗੀਤ ਦਾ ਐਲਾਨ ਕਰਕੇ ਫੈਨਜ਼ ਨੂੰ ਖਾਸ ਸਰਪ੍ਰਾਈਜ਼ ਦਿੱਤਾ ਸੀ। ਹੁਣ ਗਾਇਕਾ ਨੇ ਫੈਨਜ਼ ਦੇ ਇੰਤਜ਼ਾਰ ਨੂੰ ਖਤਮ ਕਰ ਦਿੱਤਾ ਹੈ। ਮਿਸ ਪੂਜਾ ਦਾ ਨਵਾਂ ਗੀਤ 'ਫਾਲੋ ਕਰਦਾ' ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। 

View this post on Instagram

A post shared by Miss Pooja (@misspooja)


ਗੀਤ  'ਚ ਮਿਸ ਪੂਜਾ ਨਾਲ ਮਾਡਲ ਗੈਰੀ ਅਟਵਾਲ ਨਜ਼ਰ ਆ ਰਿਹਾ ਹੈ। ਇਸ ਗੀਤ  ਨੂੰ ਮਿਸ ਪੂਜਾ ਦੇ ਪਤੀ ਰੋਮੀ ਟਾਹਲੀ ਨੇ ਪ੍ਰੋਡਿਊਸ ਕੀਤਾ ਹੈ ਤੇ ਗੀਤ ਨੂੰ ਰੋਮੀ ਟਾਹਲੀ ਐਂਡ ਟਾਹਲੀਵੁੱਡ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 

ਦੱਸ ਦਈਏ ਕਿ ਮਿਸ ਪੂਜਾ ਨੇ ਹਾਲ ਹੀ 'ਚ ਗੀਤ  ਦਾ ਪੋਸਟਰ ਰਿਲਜ਼ ਕੀਤਾ ਸੀ, ਜਿਸ ਤੋਂ ਬਾਅਦ ਫੈਨਸ ਕਾਫੀ ਐਕਸਾਇਟਡ ਸਨ ਤੇ ਮਿਸ ਪੂਜਾ ਦੇ ਨਵੇਂ ਗੀਤ  ਦੀ ਉਡੀਕ ਕਰ ਰਹੇ ਸੀ। ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿੱਚੋਂ ਇੱਕ ਰਹੀ ਹੈ। 


ਹੋਰ ਪੜ੍ਹੋ: Sidhu Moose Wala: ਦੁਨੀਆ ਭਰ ਦੇ ਟੌਪ 20 ਕਲਾਕਾਰਾਂ 'ਚ ਸਿੱਧੂ ਮੂਸੇਵਾਲਾ ਨੂੰ ਮਿਲੀ ਥਾਂ, ਮਰਹੂਮ ਗਾਇਕ ਨੂੰ ਯਾਦ ਕਰ ਭਾਵੁਕ ਹੋਏ ਫੈਨਜ਼

ਮਿਸ ਪੂਜਾ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਗੀਤ  ਦਿੱਤੇ ਹਨ। ਇਸ ਤੋਂ ਇਲਾਵਾ ਉਹ ਵਿਦੇਸ਼ਾਂ ਵਿੱਚ ਕਈ ਸਟੇਜ ਸ਼ੋਅ ਕਰਦੇ ਹੋਏ ਵੀ ਦਿਖਾਈ ਦਿੰਦੀ ਹੈ। ਜਿਸਦੇ ਵੀਡੀਓ ਅਕਸਰ ਗਾਇਕਾ ਵੱਲ਼ੋਂ ਪ੍ਰਸ਼ੰਸਕਾਂ ਨਾਲ ਸਾਂਝੇ ਕੀਤੇ ਜਾਂਦੇ ਹਨ। ਦੱਸ ਦੇਈਏ ਕਿ ਆਖਰੀ ਵਾਰ ਮਿਸ ਪੂਜਾ ਵੱਲ਼ੋਂ ਆਪਣਾ ਗੀਤ ਢੋਲ ਵੱਜਦਾ ਰਿਲੀਜ਼ ਕੀਤਾ ਗਿਆ ਸੀ। ਜਿਸ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ।

Related Post