ਰਣਜੀਤ ਬਾਵਾ ਦਾ ਨਵਾਂ ਗੀਤ ‘ਨੀ ਮਿੱਟੀਏ’ ਰਿਲੀਜ਼, ਜਨਮ ਤੋਂ ਲੈ ਕੇ ਅੰਤ ਤੱਕ ਦੇ ਸਮੇਂ ਨੂੰ ਦਰਸਾਉਣ ਦੀ ਕੀਤੀ ਗਈ ਖੂਬਸੂਰਤ ਕੋਸ਼ਿਸ਼

ਰਣਜੀਤ ਬਾਵਾ ਦਾ ਨਵਾਂ ਗੀਤ ‘ਨੀ ਮਿੱਟੀਏ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ‘ਚ ਰਣਜੀਤ ਬਾਵਾ ਨੇ ਇਨਸਾਨ ਦੇ ਜਨਮ ਤੋਂ ਲੈ ਕੇ ਉਸ ਦੇ ਅੰਤ ਤੱਕ ਦਾ ਹਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਪੰਜ ਤੱਤਾਂ ਦਾ ਬਣਿਆ ਇਨਸਾਨ ਮਿੱਟੀ ਚੋਂ ਉਪਜਦਾ ਹੈ ਅਤੇ ਅਖੀਰ ਫਿਰ ਮਿੱਟੀ ‘ਚ ਹੀ ਮਿਲ ਜਾਂਦਾ ਹੈ ।

By  Shaminder July 15th 2023 12:37 PM

ਰਣਜੀਤ ਬਾਵਾ ਦਾ ਨਵਾਂ ਗੀਤ ‘ਨੀ ਮਿੱਟੀਏ’ (Ni Mittiye) ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ‘ਚ ਰਣਜੀਤ ਬਾਵਾ ਨੇ ਇਨਸਾਨ ਦੇ ਜਨਮ ਤੋਂ ਲੈ ਕੇ ਉਸ ਦੇ ਅੰਤ ਤੱਕ ਦਾ ਹਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਪੰਜ ਤੱਤਾਂ ਦਾ ਬਣਿਆ ਇਨਸਾਨ ਮਿੱਟੀ ਚੋਂ ਉਪਜਦਾ ਹੈ ਅਤੇ ਅਖੀਰ ਫਿਰ ਮਿੱਟੀ ‘ਚ ਹੀ ਮਿਲ ਜਾਂਦਾ ਹੈ । ਇਸ ਗੀਤ ਦੇ ਬੋਲ ਮੰਗਲ ਹਠੂਰ ਨੇ ਲਿਖੇ ਹਨ ਅਤੇ ਇਸ ਗੀਤ ਨੂੰ ਖੁਦ ਰਣਜੀਤ ਬਾਵਾ ਨੇ ਕੰਪੋਜ ਕੀਤਾ ਹੈ ਅਤੇ ਮਿਊਜ਼ਿਕ ਦਿੱਤਾ ਹੈ ਆਈਕੋਨ ਦੇ ਵੱਲੋਂ ।


ਹੋਰ ਪੜ੍ਹੋ : ਪਾਕਿਸਤਾਨ ਦੇ ਵੱਲੋਂ ਖੋਲ੍ਹੇ ਗਏ ਫਲੱਡ ਗੇਟ, ਗਾਇਕ ਭੁਪਿੰਦਰ ਗਿੱਲ ਦੀ ਪਤਨੀ ਨੇ ਕੀਤੀ ਤਾਰੀਫ, ਕਿਹਾ ‘ਭਰਾ ਭਾਵੇਂ ਲੱਖ ਸ਼ਰੀਕ ਬਣ ਜਾਣ, ਪਰ ਔਖੇ ਵੇਲੇ ਬਾਹਵਾਂ ਗਲ੍ਹ ਨੂੰ ਆ ਹੀ ਜਾਂਦੀਆਂ ਹਨ’

ਗੀਤ ਦੀ ਫੀਚਰਿੰਗ ‘ਚ ਰਣਜੀਤ ਬਾਵਾ ਅਤੇ ਫੀਮੇਲ ਲੀਡ ‘ਚ ਮਨਪ੍ਰੀਤ ਸੱਗੂ ਦਿਖਾਈ ਦਿੱਤੇ ਹਨ । ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰਾਂ ਨੇ ਇਸ ਗੀਤ ‘ਚ ਆਪੋ ਆਪਣੇ ਕਿਰਦਾਰ ਨੂੰ ਨਿਭਾਇਆ ਹੈ ।ਗੀਤ ਦੀ ਸ਼ੁਰੂਆਤ ਜ਼ਿੰਦਗੀ ਦੇ ਅਖੀਰਲੇ ਪੜਾਅ ਤੋਂ ਸ਼ੁਰੂ ਹੁੰਦੀ ਹੈ ਅਤੇ ਸਾਰੇ ਜੀਵਨ ਨੂੰ ਆਪਣੇ  ਇਸ ਗੀਤ ਰਾਹੀਂ ਰਣਜੀਤ ਬਾਵਾ ਨੇ ਦਰਸਾ ਦਿੱਤਾ ਹੈ । ਜਿਸ ‘ਚ ਜ਼ਿੰਦਗੀ ਦੇ ਕੌੜੇ ਅਤੇ ਮਿੱਠੇ ਤਜ਼ਰਬਿਆਂ ਨੂੰ ਦਰਸਾਇਆ ਗਿਆ ਹੈ ਤੇ ਇਸੇ ਦਾ ਨਾਂਅ ਦੀ ਜ਼ਿੰਦਗੀ ਹੈ । 


ਰਾਣਾ ਬਾਵਾ ਨੇ ਦਿੱਤੇ ਕਈ ਹਿੱਟ ਗੀਤ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਨੇ ਕਈ ਹਿੱਟ ਗੀਤ ਗਾਏ ਹਨ । ਇਨ੍ਹਾਂ ਹਿੱਟ ਗੀਤਾਂ ‘ਚ ‘ਯਾਰੀ ਚੰਡੀਗੜ੍ਹ ਵਾਲੀਏ’, ‘ਕਿੰਨੇ ਆਏ ਕਿੰਨੇ ਗਏ’, ‘ਇੰਪ੍ਰੈੱਸ’, ‘ਫੁਲਕਾਰੀ’ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ । ਰਣਜੀਤ ਬਾਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਹੀ ਕੀਤੀ ਸੀ ।


ਪਰ ਹੌਲੀ ਹੌਲੀ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਪੈਰ ਧਰਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । 




Related Post