ਗਾਇਕ ਜੌਰਡਨ ਸੰਧੂ ਦੀ ਆਵਾਜ਼ ‘ਚ ਨਵਾਂ ਗੀਤ ‘ਰੁਤਬਾ’ ਰਿਲੀਜ਼, ਦੇਵ ਖਰੌੜ ਅਤੇ ਪ੍ਰਿੰਸ ਕੰਵਲਜੀਤ ਦੀ ਅਦਾਕਾਰੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਗੀਤ ਦੀ ਫੀਚਰਿੰਗ ‘ਚ ਜੌਰਡਨ ਸੰਧੂ, ਪ੍ਰਿੰਸ ਕੰਵਲਜੀਤ, ਦੇਵ ਖਰੌੜ ਸਣੇ ਕਈ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਹਨ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।

By  Shaminder April 6th 2023 11:53 AM -- Updated: April 6th 2023 11:56 AM

 ਗਾਇਕ ਜੌਰਡਨ ਸੰਧੂ (Jordan Sandhu) ਦੀ ਆਵਾਜ਼ ‘ਚ ਨਵਾਂ ਗੀਤ ‘ਰੁਤਬਾ’ (Rutba) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । 


ਹੋਰ ਪੜ੍ਹੋ :  ਗਾਇਕ ਦੀਪ ਢਿੱਲੋਂ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਦੀਪ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਗੀਤ ‘ਚ ਗੱਭਰੂ ਦੇ ਰੁਤਬੇ ਦੀ ਕੀਤੀ ਗੱਲ 

ਇਸ ਗੀਤ ‘ਚ ਗੱਭਰੂ ਦੇ ਰੁਤਬੇ ਦੀ ਗੱਲ ਕੀਤੀ ਗਈ ਹੈ । ਜਿਸ ਨੇ ਆਪਣੇ ਰੁਤਬੇ ਦੇ ਨਾਲ ਹਰ ਥਾਂ ‘ਤੇ ਧੱਕ ਪਾਈ ਹੋਈ ਹੈ । ਗੀਤ ਦੀ ਫੀਚਰਿੰਗ ‘ਚ ਜੌਰਡਨ ਸੰਧੂ, ਪ੍ਰਿੰਸ ਕੰਵਲਜੀਤ, ਦੇਵ ਖਰੌੜ ਸਣੇ ਕਈ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਹਨ ।


ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕਾਂ ਦੇ ਵੱਲੋਂ ਵੀ ਇਸ ‘ਤੇ ਖੂਬ ਰਿਐਕਸ਼ਨ ਆ ਰਹੇ ਹਨ । 

View this post on Instagram

A post shared by Jordan Sandhu (@jordansandhu)


ਜੌਰਡਨ ਸੰਧੂ ਨੇ ਦਿੱਤੇ ਕਈ ਹਿੱਟ ਗੀਤ 

ਜੌਰਡਨ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਨ੍ਹਾਂ ਹਿੱਟ ਗੀਤਾਂ ‘ਚ ਕੁਝ ਕੁ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਅੱਜ ਸੋਹਣੀਏ ਤੇਰਾ ਬਰਥਡੇ ਆ’, ‘ਤੂੰ ਤੇ ਸ਼ਰਾਬ’, ‘ਤੀਜੇ ਵੀਕ’, ‘ਗੁੱਡ ਲੱਕ’ ਸਣੇ ਕਈ ਗੀਤ ਸ਼ਾਮਿਲ ਹਨ ।


ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜੌਰਡਨ ਸੰਧੂ ਨੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵੀ ਦਿਲ ਜਿੱਤਿਆ ਹੈ । ‘ਖਤਰੇ ਦਾ ਘੁੱਗੂ’, ‘ਕਾਕੇ ਦਾ ਵਿਆਹ’, ‘ਕਾਲਾ ਸ਼ਾਹ ਕਾਲਾ’ ਸਣੇ ਕਈ ਫ਼ਿਲਮਾਂ ‘ਚ ਜੌਰਡਨ ਸੰਧੂ ਨਜ਼ਰ ਆ ਚੁੱਕੇ ਹਨ । 





Related Post