ਫ਼ਿਲਮ ‘ਬੂਹੇ ਬਾਰੀਆਂ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਸੀਮਾ ਕੌਸ਼ਲ ਰੁਪਿੰਦਰ ਰੂਪੀ ਦਾ ਵੇਖਣ ਨੂੰ ਮਿਲਿਆ ਮਸਤ ਅੰਦਾਜ਼

ਫ਼ਿਲਮ ‘ਬੂਹੇ ਬਾਰੀਆਂ’ ਦਾ ਟਾਈਟਲ ਟ੍ਰੈਕ ਸਿਮਰਨ ਭਾਰਦਵਾਜ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਲਿਖੇ ਨੇ ਹਰਿੰਦਰ ਕੌਰ ਨੇ ਅਤੇ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਨੇ । ਇਸ ਗੀਤ ‘ਚ ਔਰਤਾਂ ਦੀ ਜ਼ਿੰਦਗੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

By  Shaminder September 9th 2023 12:25 PM

ਫ਼ਿਲਮ ‘ਬੂਹੇ ਬਾਰੀਆਂ’ ਦਾ ਟਾਈਟਲ ਟ੍ਰੈਕ ਸਿਮਰਨ ਭਾਰਦਵਾਜ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਲਿਖੇ ਨੇ ਹਰਿੰਦਰ ਕੌਰ ਨੇ ਅਤੇ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਨੇ । ਇਸ ਗੀਤ ‘ਚ ਔਰਤਾਂ ਦੀ ਜ਼ਿੰਦਗੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਜੋ ਕਦੇ ਵੀ ਖੁੱਲ੍ਹ ਕੇ ਆਪਣੀ ਜ਼ਿੰਦਗੀ ਨਹੀਂ ਜਿਉਂ ਪਾਉਂਦੀਆਂ । ਸੀਮਾ ਕੌਸ਼ਲ ਰੁਪਿੰਦਰ ਰੂਪੀ, ਨਿਰਮਲ ਰਿਸ਼ੀ, ਜਤਿੰਦਰ ਕੌਰ, ਗੁਰਪ੍ਰੀਤ ਭੰਗੂ ਸਣੇ ਸਾਰੀਆਂ ਅਦਾਕਾਰਾਂ ਮਸਤੀ ਕਰਦੀਆਂ ਹੋਈਆਂ ਇਸ ਗੀਤ ‘ਚ ਦਿਖਾਈ ਦੇ ਰਹੀਆਂ ਹਨ । 

ਹੋਰ ਪੜ੍ਹੋ :  ਪਤਨੀ ਦੇ ਨਾਲ ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਖੂਬਸੂਰਤ ਵੀਡੀਓ, ਕਿਹਾ ‘ਸਾਡੇ ਸੁਫ਼ਨੇ ਸਾਕਾਰ ਹੋ ਸਕਦੇ ਨੇ ਜੇ ਸਾਡੇ ‘ਚ ….’

15 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 

ਨੀਰੂ ਬਾਜਵਾ, ਰੁਬੀਨਾ ਬਾਜਵਾ, ਨਿਰਮਲ ਰਿਸ਼ੀ, ਜਤਿੰਦਰ ਕੌਰ ਸਣੇ ਕਈ ਦਿੱਗਜ ਕਲਾਕਾਰਾਂ ਦੇ ਨਾਲ ਸੱਜੀ ਇਹ ਫ਼ਿਲਮ ਪੰਦਰਾਂ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਜਿਸ ਦੀ ਪ੍ਰਮੋਸ਼ਨ ਅਦਾਕਾਰਾ ਨੀਰੂ ਬਾਜਵਾ ਬੜੇ ਹੀ ਜ਼ੋਰ ਸ਼ੋਰ ਦੇ ਨਾਲ ਕਰ ਰਹੀ ਹੈ ।


ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਫੈਨਸ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਨੀਰੂ ਬਾਜਵਾ ਨੇ ‘ਕਲੀ ਜੋਟਾ’ ਫ਼ਿਲਮ ‘ਚ ਸਮਾਜ ‘ਚ ਔਰਤਾਂ ਦੇ ਨਾਲ ਹੁੰਦੇ ਵਿਵਹਾਰ ਬਾਰੇ ਵੱਖਰੇ ਵਿਸ਼ੇ ‘ਤੇ ਫ਼ਿਲਮ ਬਣਾਈ ਸੀ । ਇਸ ਫ਼ਿਲਮ ਦਾ ਟੇਸਟ ਵੀ ਕੁਝ ਵੱਖਰਾ ਹੋਣ ਵਾਲਾ ਹੈ । ਕਿਉਂਕਿ ਇਹ ਫ਼ਿਲਮ ‘ਚ ਕੰਮ ਕਰਨ ਵਾਲੇ ਸਭ ਪਾਤਰਾਂ ਦੇ ਆਲੇ ਦੁਆਲੇ ਹੀ ਫ਼ਿਲਮ ਦੀ ਕਹਾਣੀ ਘੁੰਮੇਗੀ । 




Related Post