ਸ਼ਾਕਾਹਾਰੀ ਲੋਕਾਂ ਲਈ ਬਹੁਤ ਹੀ ਫਾਇਦੇਮੰਦ ਹੈ ਸੋਇਆਬੀਨ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

By  Rupinder Kaler January 7th 2021 06:02 PM

ਸੋਇਆਬੀਨ ਵਿੱਚ ਕਈ ਤਰ੍ਹਾਂ ਦੇ ਪ੍ਰੋਟੀਨ ਤੇ ਪੋਸ਼ਕ ਤੱਤ ਹੁੰਦੇ ਹਨ । ਸ਼ਾਕਾਹਾਰੀ ਲੋਕਾਂ ਲਈ ਸੋਇਆਬੀਨ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਇਹ ਡੇਅਰੀ ਅਤੇ ਮੀਟ ਦੇ ਉਤਪਾਦਾਂ ਦੇ ਸਭ ਤੋਂ ਵਧੀਆ ਵਿਕਲਪ ਵਜੋਂ ਕੰਮ ਕਰਦਾ ਹੈ। ਲਾਲ ਮੀਟ ਅਤੇ ਹੋਰ ਖੁਰਾਕਾਂ ਦੀ ਜਗ੍ਹਾ ਸੋਇਆਬੀਨ ਦੀ ਵਰਤੋਂ ਦਿਲ ਦੀ ਬਿਮਾਰੀ ਦਾ ਖ਼ਤਰਾ ਘਟਾ ਦਿੰਦਾ ਹੈ।

ਹੋਰ ਪੜ੍ਹੋ :

ਕਿਸਾਨਾਂ ਦੇ ਹੱਕ ਵਿੱਚ ਮੋਗਾ ਦੇ ਖਿਡਾਰੀ ਮਨਦੀਪ ਸਿੰਘ ਨੇ ਆਵਾਜ਼ ਕੀਤੀ ਬੁਲੰਦ, ਰਿਲਾਇੰਸ ਫਾਊਂਡੇਸ਼ਨ ਦੇ ਵਾਪਿਸ ਮੋੜੇ ਮੈਡਲ

ਰਿਚਾ ਚੱਡਾ ਦੀ ਫ਼ਿਲਮ ‘ਮੈਡਮ ਚੀਫ ਮਿਨਿਸਟਰ’ ਦਾ ਟ੍ਰੇਲਰ ਰਿਲੀਜ਼

ਜੇ ਤੁਸੀਂ ਕੁਝ ਜ਼ਿਆਦਾ ਹੀ ਪਤਲੇ ਹੋ ਅਤੇ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸੋਇਆਬੀਨ ਦੀ ਵਰਤੋਂ ਕਰਨਾ ਸ਼ੁਰੂ ਕਰ ਦਿਓ। ਰੋਜ਼ਾਨਾ 15-20 ਸੋਇਆਬੀਨ ਦੇ ਦਾਣੇ ਖਾਣ ਨਾਲ ਕੁਝ ਹੀ ਮਹੀਨਿਆਂ 'ਚ ਤੁਹਾਡਾ ਭਾਰ ਵਧ ਜਾਵੇਗਾ ਲੋਕ ਸੋਇਆਬੀਨ ਨੂੰ ਕਈ ਤਰੀਕਿਆਂ ਨਾਲ ਆਪਣੀ ਖੁਰਾਕ ਵਿਚ ਸ਼ਾਮਲ ਕਰਦੇ ਹਨ ।

soybeans

ਲੀਵਰ ਦੇ ਮਰੀਜਾਂ ਨੂੰ ਰੋਜ਼ਾਨਾ ਸੋਇਆਬੀਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਬਹੁਤ ਜਲਦੀ ਛੁਟਕਾਰਾ ਮਿਲ ਜਾਵੇਗਾ। ਜੇ ਤੁਹਾਨੂੰ ਇਹ ਸਮੱਸਿਆ ਨਹੀਂ ਹੈ ਤਾਂ ਵੀ ਇਸ ਦੀ ਰੋਜ਼ਾਨਾ ਵਰਤੋਂ ਨਾਲ ਤੁਸੀਂ ਇਸ ਸਮੱਸਿਆ ਤੋਂ ਬਚੇ ਰਹੋਗੇ।

Related Post