'ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020' ਦੌਰਾਨ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਰੱਬ ਰਾਖਾ' ਦੇ ਕਲਾਕਾਰਾਂ ਨੇ ਸਾਂਝਾ ਕੀਤਾ ਆਪੋ ਆਪਣਾ ਤਜ਼ਰਬਾ

By  Shaminder February 17th 2020 05:25 PM

'ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020' ਸਮਾਰੋਹ ਨੂੰ ਲੈ ਕੇ ਚੰਡੀਗੜ੍ਹ ਦੇ ਹੋਟਲ ਤਾਜ ਵਿੱਚ ਲੱਗਪਗ ਹਰ ਤਿਆਰੀ ਮੁਕੰਮਲ ਹਰ ਲਈ ਗਈ ਹੈ ।ਇਸ ਸਮਾਰੋਹ ਦੌਰਾਨ  ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ ਦੀਆਂ ਵੱਖ ਵੱਖ ਕੈਟਾਗਿਰੀਆਂ ਵਿੱਚ ਉਹਨਾਂ ਸਿਤਾਰਿਆਂ ਦਾ ਸਨਮਾਨ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਬਾਕਸ ਆਫ਼ਿਸ ਦੀਆਂ ਡਿਜੀਟਲ ਫ਼ਿਲਮਾਂ 'ਚ ਕੰਮ ਕਰਨ ਵਾਲੇ ਕਲਾਕਾਰਾਂ ਨੇ ਆਪੋ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ।

ਹੋਰ ਵੇਖੋ:‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਨੂੰ ਲੈ ਕੇ ਚੰਡੀਗੜ੍ਹ ਦੇ ਹੋਟਲ ਤਾਜ ਵਿੱਚ ਲੱਗੀਆਂ ਰੌਣਕਾਂ

https://www.facebook.com/ptcpunjabi/videos/768896003617810/

ਫ਼ਿਲਮ 'ਰੱਬ ਰਾਖਾ' ਦੀ ਸਟਾਰ ਕਾਸਟ ਨੇ ਵੀ ਆਪੋ ਆਪਣੇ ਤਜ਼ਰਬੇ ਸਾਂਝੇ ਕੀਤੇ । ਦੱਸ ਦਈਏ ਕਿ  ਪੀਟੀਸੀ ਪੰਜਾਬੀ ਵੱਲੋਂ ਕਰਵਾਇਆ ਜਾਣ ਵਾਲਾ ਇਹ ਅਜਿਹਾ ਪਹਿਲਾਂ ਅਵਾਰਡ ਸਮਾਰੋਹ ਹੈ ਜਿਸ 'ਚ ਡਿਜੀਟਲ ਫ਼ਿਲਮਾਂ' ਬਨਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਏਨੇ ਵੱਡੇ ਪੱਧਰ ਤੇ ਇਸ ਤਰ੍ਹਾਂ ਦਾ ਸਮਾਰੋਹ ਕਰਵਾਇਆ ਜਾ ਰਿਹਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ 'ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020' ਸਮਾਰੋਹ ਵਿੱਚ ਉਹਨਾਂ ਲੋਕਾਂ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ।

Related Post