ਗੰਨੇ ਦੇ ਰਸ ਦੇ ਹਨ ਕਈ ਫਾਇਦੇ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ

By  Shaminder January 7th 2022 06:13 PM

ਗੰਨੇ ਦੇ ਰਸ (sugarcane juice) ਦਾ ਇਸਤੇਮਾਲ ਉਂਝ ਤਾਂ ਗਰਮੀਆਂ ‘ਚ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਪਰ ਸਰਦੀਆਂ ‘ਚ ਵੀ ਇਸ ਦਾ ਇਸਤੇਮਾਲ ਸਿਹਤ (Health) ਨੂੰ ਕਈ ਫਾਇਦੇ ਪਹੁੰਚਾਉਂਦਾ ਹੈ । ਗੰਨੇ ਦੇ ਰਸ ‘ਚ ਅਜਿਹੇ ਕਈ ਤੱਤ ਹੁੰਦੇ ਹਨ ਜੋ ਸਿਹਤ ਦੇ ਲਈ ਬਹੁਤ ਹੀ ਲਾਹੇਵੰਦ ਹੁੰਦੇ ਹਨ । ਇਸ ‘ਚ ਕੈਲਸ਼ੀਅਮ, ਕਰੋਮੀਅਮ, ਕੋਬਾਲਟ, ਕਾਪਰ, ਮੈਗਨੀਸ਼ੀਅਮ, ਮੈਗਜ਼ੀਨ, ਫਾਸਫੋਰਸ ਪੋਟਾਸ਼ੀਅਮ ਤੇ ਜ਼ਿੰਕ ਭਰਪੂਰ ਹੁੰਦਾ ਹੈ।

ganne da ras image From instagram

ਇਸ ਤੋਂ ਇਲਾਵਾ ਵਿਟਾਮਿਨ-ਏ, ਬੀ, ਬੀ, ਬੀ-੬ ਦੇ ਨਾਲ ਹੀ ਇਹ ਐਂਟੀਆਕਸੀਡੈਂਟ, ਪ੍ਰੋਟੀਨ ਤੇ ਭੋਜਨ ਨੂੰ ਆਸਾਨੀ ਨਾਲ ਪਚਾਉਣ ਵਾਲੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਹਾਲਾਂਕਿ ਗੰਨੇ ਦਾ ਰਸ ਬਹੁਤ ਜ਼ਿਆਦਾ ਮਿੱਠਾ ਹੁੰਦਾ ਹੈ ਪਰ ਇਹ ਸ਼ੂਗਰ ਦੇ ਰੋਗੀਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦਾ ।ਇਹ ਜਿੱਥੇ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ, ਉੱਥੇ ਹੀ ਇਸ ਦਾ ਸੇਵਨ ਕਰਨ ਦੇ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ।

ganne da ras image From instagram

ਗੰਨੇ ਦਾ ਰਸ ਸੇਵਨ ਕਰਨ ਦੇ ਨਾਲ ਕਈ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ । ਜਿਵੇਂ ਕਿ ਔਰਤਾਂ ‘ਚ ਪਾਈ ਜਾਣ ਵਾਲੀ ਬੈ੍ਰਸਟ ਕੈਂਸਰ ਦੀ ਬੀਮਾਰੀ ਦਾ ਖਤਰਾ ਵੀ ਘਟਾਉਂਦਾ ਹੈ ।ਗੰਨੇ ਦੇ ਰਸ 'ਚ ਮੌਜੂਦ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਮੈਗਜ਼ੀਨ ਇੱਕ ਐਲਕਾਈਨ ਦੇ ਰੂਪ 'ਚ ਕੰਮ ਕਰਦਾ ਹੈ, ਜਿਸ ਨਾਲ ਕੈਂਸਰ ਦੀ ਬਿਮਾਰੀ ਹੋਣ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ। ਤੁਸੀਂ ਵੀ ਜੇ ਡੱਬਿਆਂ ‘ਚ ਬੰਦ ਜੂਸ ਪੀਣ ਦੇ ਸ਼ੁਕੀਨ ਹੋ ਤਾਂ ਗੰਨੇ ਦੇ ਰਸ ਦਾ ਕੋਈ ਮੁਕਾਬਲਾ ਨਹੀਂ ਹੈ । ਕਿਉਂਕਿ ਗੰਨੇ ਦਾ ਰਸ ਜਿੱਥੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ, ਉੱਥੇ ਹੀ ਕਈ ਬੀਮਾਰੀਆਂ ਦੇ ਖਤਰੇ ਨੂੰ ਵੀ ਘਟਾਉਂਦਾ ਹੈ ।

Related Post