ਬੜੀ ਦੇਸੀ ਲੁਕ ਵਿੱਚ ਨਜ਼ਰ ਆ ਰਹੇ ਹਨ ਵਰੁਨ ਧਵਨ ਅਤੇ ਅਨੁਸ਼ਕਾ ਸ਼ਰਮਾ ਫ਼ਿਲਮ ਸੂਈ ਧਾਗਾ ਵਿੱਚ

By  Rajan Sharma August 13th 2018 12:51 PM

ਵਰੁਣ ਧਵਨ varun dhawan ਅਤੇ ਅਨੁਸ਼ਕਾ ਸ਼ਰਮਾ ਦੀ ਕਾਫੀ ਲੰਬੇ ਸਮੇਂ ਤੋਂ ਉਡੀਕੀ ਜਾਨ ਵਾਲੀ ਫ਼ਿਲਮ 'ਸੂਈ ਧਾਗਾ' bollywood film ਦਾ ਟ੍ਰੇਲਰ ਸੱਭ ਦੇ ਦਰਮਿਆਨ ਆ ਚੁੱਕਾ ਹੈ| ਦੋਵਾਂ ਦਾ ਹੀ ਇਸ ਫ਼ਿਲਮ ਵਿੱਚ ਇੱਕ ਵੱਖਰਾ ਹੀ ਰੂਪ ਵੇਖਣ ਨੂੰ ਮਿਲ ਰਿਹਾ ਹੈ ਜੋ ਕਿ ਬੜਾ ਹੀ ਵਧਿਆ ਲੱਗ ਰਿਹਾ ਹੈ| ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡਿਆ ਤੇ ਬਹੁਤ ਟਰੈਂਡ ਕਰ ਰਿਹਾ ਹੈ ਅਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ| ਟਰੇਲਰ 'ਚ ਆਮ ਆਦਮੀ ਦੇ ਜ਼ਿੰਦਗੀ ਦੇ ਇਕ ਅਜਿਹੇ ਸਫਰ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਚ ਉਹ ਬੇਰੋਜ਼ਗਾਰ ਤੋਂ ਕਿਵੇਂ ਬਿਜ਼ਨਸਮੈਨ ਬਣਦਾ ਹੈ। ਸਾਡੇ ਦੇਸ਼ 'ਚ ਮੌਜੂਦਾ ਬੇਰੋਜ਼ਗਾਰ ਦੀ ਗੰਭੀਰ ਸਮੱਸਿਆ ਅਤੇ ਉਸ ਨਾਲ ਕਿਵੇਂ ਆਮ ਆਦਮੀ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। ਫਿਲਮ 'ਚ ਵਰੁਣ ਤੇ ਅਨੁਸ਼ਕਾ ਦਾ ਲੁੱਕ ਹੈਰਾਨ ਕਰਨ ਵਾਲਾ ਹੈ।

https://www.youtube.com/watch?v=VUe3p23AJMo

ਦੱਸ ਦੇਈਏ ਕਿ ਇਹ ਫ਼ਿਲਮ bollywood film ਭਾਰਤ ਸਰਕਾਰ ਅਤੇ ਮਹਾਤਮਾ ਗਾਂਧੀ ਦੇ 'ਮੇਡ ਇੰਨ ਇੰਡੀਆ' ਅਭਿਆਨ 'ਤੇ ਆਧਾਰਿਤ ਹੈ। ਜਿੱਥੇ ਇਸ ਫ਼ਿਲਮ ਵਿੱਚ ਅਨੁਸ਼ਕਾ ਮਮਤਾ ਨਾਂ ਦੀ ਔਰਤ ਦਾ ਕਿਰਦਾਰ ਨਿਭਾ ਰਹੀ ਹੈ ਓਥੇ ਹੀ ਵਰੁਣ ਧਵਨ varun dhawan ਦਾ ਨਾਂ ਇਸ ਫ਼ਿਲਮ ਵਿੱਚ ਮੌਜੀ ਹੈ| ਫ਼ਿਲਮ ਦਾ ਲੋਗੋ ਪਹਿਲਾ ਹੀ ਪੇਸ਼ ਕਰ ਦਿੱਤਾ ਗਿਆ ਹੈ ਜੋ ਕਿ ਫੈਨਸ ਦੁਆਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ| ਦੱਸ ਦੇਈਏ ਕਿ ਇਹ ਫ਼ਿਲਮ 28 ਸਤੰਬਰ ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਦਸਤਕ ਦੇਣ ਆ ਰਹੀ ਹੈ|

Related Post