ਇਸ ਤਰ੍ਹਾਂ ਰੱਖੋ ਆਪਣੀਆਂ ਅੱਖਾਂ ਦਾ ਧਿਆਨ

By  Shaminder April 26th 2021 06:19 PM

ਅੱਜ ਕੱਲ੍ਹ ਲੋਕਾਂ ਦਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ ‘ਤੇ ਬੀਤਦਾ ਹੈ । ਅਜਿਹੇ ‘ਚ ਹਰ ਕੋਈ ਮੋਬਾਈਲ, ਲੈਪਟੋਪ ਅਤੇ ਟੀਵੀ ‘ਤੇ ਹੀ ਜ਼ਿਆਦਾ ਸਮਾਂ ਬਿਤਾਉਂਦਾ ਹੈ ।ਅਜਿਹੇ ‘ਚ ਲੋਕਾਂ ਦੀਆਂ ਅੱਖਾਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ ।  ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਸ ਤਰ੍ਹਾਂ ਦੇ ਉਪਾਅ ਅਪਣਾ ਕੇ ਤੁਸੀਂ ਵੀ ਆਪਣੀਆਂ ਅੱਖਾਂ ਨੂੰ ਤੰਦਰੁਸਤ ਰੱਖ ਸਕਦੇ ਹੋ ।

ਹੋਰ ਪੜ੍ਹੋ : ਆਕਸੀਜ਼ਨ ਦੀ ਕਮੀ ਕਰਕੇ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਸੀ ਇਸ ਮੁੰਡੇ ਦਾ ਪਿਤਾ, ਖਾਲਸਾ ਏਡ ਨੇ ਬਚਾਈ ਜਾਨ

eyes weak

ਰੋਜ਼ ਪਪੀਤਾ ਖਾਣ ਨਾਲ ਵੀ ਅੱਖਾਂ ਦੀ ਰੌਸ਼ਨੀ ਵਧਦੀ ਹੈ। ਕੰਪਿਊਟਰ 'ਤੇ ਕੰਮ ਕਰਦੇ ਸਮੇਂ ਸਕ੍ਰੀਨ ਵੱਲ ਲਗਾਤਾਰ ਨਾ ਦੇਖੋ। ਕਰੀਬ ਹਰ 20 ਮਿੰਟ ਬਾਅਦ ਸਕ੍ਰੀਨ ਤੋਂ ਅੱਖਾਂ ਨੂੰ ਹਟਾਓ, ਅਜਿਹਾ ਕਰਨ ਨਾਲ ਅੱਖਾਂ ਨੂੰ ਰਾਹਤ ਮਿਲਦੀ ਹੈ।

ਲੇਟ ਕੇ ਜਾਂ ਝੁਕ ਤੇ ਪੜ੍ਹਨਾ ਅੱਖਾਂ ਲਈ ਚੰਗਾ ਨਹੀਂ ਹੁੰਦਾ। ਪੜ੍ਹਦੇ ਸਮੇਂ ਰੋਸ਼ਨੀ ਦੀ ਚੰਗੀ ਵਰਤੋਂ ਜ਼ਰੂਰ ਕਰੋ।

ਜੇ ਨੀਂਦ ਪੂਰੀ ਨਹੀਂ ਹੁੰਦੀ ਤਾਂ ਅੱਖਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਘੱਟੋ ਘੱਟ 7 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।

ਜੇਕਰ ਤੁਸੀਂ ਬਾਹਰ ਜਾਂਦੇ ਹੋ ਤਾਂ ਆਪਣੀਆਂ ਅੱਖਾਂ ਲਈ ਯੂਵੀ ਪ੍ਰੋਟੈਕਟਿਵ ਲੈਂਜ਼ ਵਾਲੇ ਚਸ਼ਮੇ ਜਾਂ ਗਲਾਸ ਦੀ ਵਰਤੋਂ ਕਰੋ। ਅੱਖਾਂ ਵਿੱਚ ਗੁਲਾਬ ਜਲ ਜ਼ਰੂਰ ਪਾਓ। ਰੋਜ਼ ਠੰਢੇ ਪਾਣੀ ਨਾਲ ਅੱਖਾਂ ਨੂੰ ਧੋਵੋ।

 

Related Post