ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ ਜ਼ਿਆਦਾ ਚਾਹ ਪੀਣ ਦੀ ਆਦਤ

By  Rupinder Kaler July 29th 2021 03:20 PM

ਚਾਹ ਪੀਣ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ। ਇਕ ਕੱਪ ਚਾਹ ’ਚ 20 ਤੋਂ 60 ਮਿਲੀਗ੍ਰਾਮ ਤਕ ਕੈਫ਼ੀਨ ਦੀ ਮਾਤਰਾ ਮਿਲਦੀ ਹੈ। ਇਸ ਲਈ ਦਿਨ ’ਚ ਤਿੰਨ ਕੱਪ ਤੋਂ ਜ਼ਿਆਦਾ ਚਾਹ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਖ਼ਾਲੀ ਪੇਟ ਚਾਹ ਪੀਣ ਨਾਲ ਸੀਨੇ ’ਚ ਜਲਣ, ਢਿੱਡ ’ਚ ਗੈਸ ਅਤੇ ਬਦਹਜ਼ਮੀ ਵਰਗੀਆਂ ਪ੍ਰੇਸ਼ਾਨੀਆਂ ਤੁਹਾਨੂੰ ਝਲਣੀਆਂ ਪੈ ਸਕਦੀਆਂ ਹਨ।

ਹੋਰ ਪੜ੍ਹੋ :

ਇਸ ਲਾੜੀ ਦੇ ਲਹਿੰਗੇ ਦੇ ਹਰ ਪਾਸੇ ਚਰਚੇ, ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਜੇਕਰ ਤੁਸੀਂ ਦਿਨ ’ਚ 2 ਤੋਂ ਜ਼ਿਆਦਾ ਕੱਪ ਚਾਹ ਪੀਂਦੇ ਹੋ ਤਾਂ ਤੁਹਾਨੂੰ ਰਾਤ ਦੇ ਸਮੇਂ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਜ਼ਿਆਦਾ ਚਾਹ ਪੀਣ ਦਾ ਅਸਰ ਕਿਡਨੀ ’ਤੇ ਵੀ ਪੈਂਦਾ ਹੈ। ਖ਼ਾਸ ਤੌਰ ’ਤੇ ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਮਾਤਰਾ ਅਤੇ ਜ਼ਿਆਦਾ ਗਰਮ ਚਾਹ ਬਿਲਕੁਲ ਨਹੀਂ ਪੀਣੀ ਚਾਹੀਦੀ।

ਇਸ ਦਾ ਪੂਰਾ ਅਸਰ ਮਰੀਜ਼ ਦੀ ਕਿਡਨੀ ’ਤੇ ਪੈਂਦਾ ਹੈ। ਹੱਦ ਤੋਂ ਜ਼ਿਆਦਾ ਚਾਹ ਪੀਣਾ ਇਨਸਾਨ ਨੂੰ ਇਸ ਦਾ ਆਦੀ ਬਣਾ ਦਿੰਦੀ ਹੈ ਜਿਸ ਕਾਰਨ ਚਾਹ ਨਾ ਮਿਲਣ ’ਤੇ ਬੇਹੱਦ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਕਈ ਵਾਰ ਇਨਸਾਨ ਚਿੜਚਿੜਾਪਣ ਵੀ ਮਹਿਸੂਸ ਕਰਨ ਲਗਦਾ ਹੈ।

Related Post