ਲੰਡਰਾਂ ਦੀ ਤਿੱਕੜੀ ਆ ਰਹੀ ਹੈ ਇਕ ਵਾਰ ਫਿਰ ਤੋਂ ਧੂੰਮਾਂ ਪਾਉਣ

By  Gourav Kochhar October 25th 2017 07:32 AM -- Updated: October 30th 2017 05:42 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲੰਡਰਾਂ ਨੂੰ ਪਿਛਲ੍ਹੇ ਇਕ ਵਰ੍ਹੇ ਤੋਂ ਹਰ ਕੋਈ ਲੱਭਦਾ ਫਿਰਦਾ ਹੈ |

ਇੰਨ੍ਹੇ ਵਧੀਆ ਗੀਤ ਦੇਣ ਤੋਂ ਬਾਅਦ ਪਤਾ ਨਹੀਂ ਤਿੰਨੋ ਲੰਡਰ ਕਿੱਥੇ ਗਾਇਬ ਹੋ ਗਏ ਸਨ ਪਰ ਚਿੰਤਾ ਨਾ ਕਰੋ ਦੋਸਤੋ ਇਹ ਲੰਡਰ ਹੁਣ ਵਾਪਿਸ ਆ ਗਏ ਨੇ ਆਪਣੇ ਇਕ ਨਵੇਂ ਗੀਤ ਦੇ ਨਾਲ ਜਿਸਦਾ ਨਾਮ ਹੈ "ਕਹਾਣੀ ਘਰ ਘਰ ਦੀ" | ਜੀ ਬਿਲਕੁਲ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਆਪਣੇ ਆਉਣ ਵਾਲੇ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ ਜਿਸ ਵਿਚ ਗੀਤ ਦਾ ਨਾਮ "ਕਹਾਣੀ ਘਰ ਘਰ ਦੀ" ਅਤੇ ਗੀਤ ਦੇ ਜਾਰੀ ਹੋਣ ਦੀ ਤਾਰੀਕ 3 ਨਵੰਬਰ ਦਰਜ਼ ਹੈ | ਚਲੋ ਵੇਖਦੇ ਹਾਂ ਦਵੀ ਸਿੰਘ, ਸੁਖ ਖਰੌੜ ਅਤੇ ਗੁਰੀ ਸਿੰਘ ਤੀਨੋ ਲੰਡਰ ਕਿ ਧਮਾਲਾਂ ਪਾਉਂਦੇ ਆ |

Related Post