ਮੱਧ ਪ੍ਰਦੇਸ਼ ਦੇ ਇਸ ਬਾਗ ’ਚ ਲੱਗਦੇ ਹਨ ਦੁਨੀਆ ਦੇ ਸਭ ਤੋਂ ਮਹਿੰਗੇ ਅੰਬ, 2 ਲੱਖ 70 ਹਜ਼ਾਰ ਰੁਪਏ ਪ੍ਰਤੀ ਕਿੱਲੋ ਵਿਕਦੇ ਹਨ ਅੰਬ

By  Rupinder Kaler June 18th 2021 03:49 PM -- Updated: June 18th 2021 03:52 PM

ਏਨੀਂ ਦਿਨੀਂ ਮੱਧ ਪ੍ਰਦੇਸ਼ ਦੇ ਜਬਲਪੁਰ ਦਾ ਇੱਕ ਬਾਗ ਸੁਰਖੀਆਂ ਵਿੱਚ ਹੈ ਕਿਉਂਕਿ ਇਸ ਬਾਗ ਦੇ ਮਾਲਕ ਦੀ ਇੱਕ ਖਾਸ ਕਿਸਮ ਦੇ ਅੰਬ ਦੀ ਸੁਰੱਖਿਆ ਲਈ 4 ਗਾਰਡ ਅਤੇ 6 ਕੁੱਤੇ ਰੱਖੇ ਹੋਏ ਹਨ । ਜਿਸ ਅੰਬ ਦੇ ਦਰੱਖਤ ਲਈ ਇਹ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਉਹ ਮੂਲ ਰੂਪ ਵਿੱਚ ਜਾਪਾਨ ਵਿਚ ਪਾਇਆ ਜਾਂਦਾ ਹੈ।

ਹੋਰ ਪੜ੍ਹੋ :

ਨਿੰਜਾ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਆਪਣੇ ਨਵੇਂ ਗੀਤ ‘TERE NAALON’ ਦਾ ਪੋਸਟਰ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਖੂਬ ਪਸੰਦ

ਜਬਲਪੁਰ ਦੇ ਇਸ ਬਾਗ਼ ਵਿਚ ਲੱਗੇ ਅੰਬ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ 2 ਲੱਖ 70 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੱਸੀ ਜਾਂਦੀ ਹੈ। ਬਗੀਚੇ ਦੇ ਮਾਲਕ ਸੰਕਲਪ ਨੇ ਦੱਸਿਆ ਕਿ ਇਸ ਜਾਪਾਨੀ ਅੰਬ ਦਾ ਨਾਮ ਟਾਇਓ ਨੋ ਟਮੈਂਗੋ ਹੈ, ਇਸ ਨੂੰ ਸੂਰਜ ਦਾ ਅੰਡਾ ਵੀ ਕਿਹਾ ਜਾਂਦਾ ਹੈ। ਸੰਕਲਪ ਦੱਸਦੇ ਹਨ ਕਿ ਇਹ ਅੰਬ ਪਿਛਲੇ ਦਿਨੀਂ ਕਾਫ਼ੀ ਚਰਚਾ ਵਿੱਚ ਆਇਆ ਸੀ।

ਜਿਸ ਕਾਰਨ ਉਸਦੇ ਬਾਗ਼ ਦੇ ਅੰਬ ਚੋਰੀ ਹੋ ਗਏ ਸਨ। ਇਸ ਲਈ ਉਹ ਇਨ੍ਹਾਂ ਕੀਮਤੀ ਅੰਬਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਅਤੇ ਸੁਰੱਖਿਆ ‘ਤੇ ਵਧੇਰੇ ਪੈਸਾ ਖਰਚ ਕਰ ਰਹੇ ਹਨ। ਅੰਬ ਦੀ ਇਹ ਕਿਸਮ ਜਾਪਾਨ ਵਿੱਚ ਇੱਕ ਸੁਰੱਖਿਅਤ ਵਾਤਾਵਰਣ ਵਿੱਚ ਉਗਾਈ ਜਾਂਦੀ ਹੈ, ਪਰ ਸੰਕਲਪ ਨੇ ਇਸ ਨੂੰ ਆਪਣੀ ਬੰਜਰ ਧਰਤੀ ਉੱਤੇ ਖੁੱਲੇ ਵਾਤਾਵਰਣ ਵਿੱਚ ਉਗਾਇਆ।

Related Post