ਬਦਾਮ ਖਾਣ ਦੇ ਹਨ ਕਈ ਫਾਇਦੇ, ਜਾਣੋ ਦਿਨ ‘ਚ ਕਿੰਨੇ ਬਦਾਮ ਖਾਣੇ ਹਨ ਲਾਹੇਵੰਦ

By  Shaminder September 1st 2022 06:50 PM

ਬਦਾਮ (Almonds) ਖਾਣਾ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਮੰਨੇ ਜਾਂਦੇ ਹਨ ।ਇਸ ਨਾਲ ਦਿਮਾਗ ਤਾਂ ਤੇਜ਼ ਹੁੰਦਾ ਹੀ ਹੈ । ਇਸ ਦੇ ਨਾਲ ਹੀ ਐਨਰਜੀ ਦੇ ਨਾਲ ਭਰਪੂਰ ਬਦਾਮ ਖਾਣ ਦੇ ਨਾਲ ਇਮਿਊਨਿਟੀ ਵੀ ਮਜ਼ਬੂਤ ਰਹਿੰਦੀ ਹੈ । ਰੋਜ਼ਾਨਾ ਬਦਾਮ ਖਾਣ ਦੇ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਹੱਡੀਆਂ ਦੇ ਨਾਲ-ਨਾਲ ਦੰਦ ਵੀ ਮਜ਼ਬੂਤ ਹੁੰਦੇ ਹਨ ।ਲੋਕ ਬਦਾਮ ਤਾਂ ਖਾਂਦੇ ਹਨ, ਪਰ ਖਾਣ ਦਾ ਸਹੀ ਤਰੀਕਾ ਨਹੀਂ ਜਾਣਦੇ ।

Almonds

ਹੋਰ ਪੜ੍ਹੋ : ਮਰਹੂਮ ਸਿਧਾਰਥ ਸ਼ੁਕਲਾ ਦੀ ਡੈਥ ਐਨੀਵਰਸਰੀ, ਜਾਣੋ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਕਿੰਨੀ ਬਦਲ ਗਈ ਹੈ ਸ਼ਹਿਨਾਜ਼ ਗਿੱਲ

ਜਿਸ ਕਾਰਨ ਅਜਿਹੇ ਲੋਕਾਂ ਨੂੰ ਬਦਾਮ ਖਾਣ ਦਾ ਓਨਾ ਫਾਇਦਾ ਨਹੀਂ ਮਿਲਦਾ ਜਿੰਨਾ ਕਿ ਹੋਣਾ ਚਾਹੀਦਾ ਹੈ । ਇੱਕ ਖੋਜ ਮੁਤਾਬਕ ਤੁਸੀਂ ਰੋਜ਼ਾਨਾ ਪੰਜਾਹ ਗ੍ਰਾਮ ਦੇ ਕਰੀਬ ਬਦਾਮ ਖਾ ਸਕਦੇ ਹੋ । ਯਾਨੀ ਕਿ ਤੁਸੀਂ ਦਿਨ ‘ਚ ਇੱਕ ਮੁੱਠੀ ਬਦਾਮ ਖਾ ਸਕਦੇ ਹੋ ।

Almonds image From google

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਪੁਰਾਣਾ ਵੀਡੀਓ ਹੋਇਆ ਵਾਇਰਲ, ਕੋਠੀ ਤਿਆਰ ਕਰਵਾਉਂਦਾ ਆ ਰਿਹਾ ਨਜ਼ਰ

ਇਹ ਬਦਾਮ ਭਿੱਜੇ ਹੋਣ ਤਾਂ ਇਸ ਦਾ ਹੋਰ ਵੀ ਜ਼ਿਆਦਾ ਫਾਇਦਾ ਤੁਹਾਡੇ ਸਰੀਰ ਨੂੰ ਹੋ ਸਕਦਾ ਹੈ । ਇਸ ਤੋਂ ਇਲਾਵਾ ਬੱਚਿਆਂ ਦੀ ਗੱਲ ਕਰੀਏ ਤਾਂ ਬੱਚਿਆਂ ਨੂੰ ਤੁਸੀਂ ਤਿੰਨ ਤੋਂ ਚਾਰ ਬਦਾਮ ਖੁਆ ਸਕਦੇ ਹੋ ।

almonds

ਉਂਝ ਤਾਂ ਤੁਸੀਂ ਕਿਸੇ ਵੀ ਸਮੇਂ ਬਦਾਮ ਖਾ ਸਕਦੇ ਹੋ, ਪਰ ਜੇ ਤੁਸੀਂ ਸਵੇਰੇ ਨਾਸ਼ਤੇ ਤੋਂ ਪਹਿਲਾਂ ਬਦਾਮ ਖਾਂਦੇ ਹੋ ਤਾਂ ਇਸ ਦਾ ਦੁੱਗਣਾ ਫਾਇਦਾ ਤੁਹਾਡੇ ਸਰੀਰ ਨੂੰ ਮਿਲੇਗਾ । ਬਦਾਮਾਂ ਦੀ ਤਾਸੀਰ ਕਾਫੀ ਗਰਮ ਹੁੰਦੀ ਹੈ,ਇਸ ਲਈ ਜੇ ਤੁਸੀਂ ਗਰਮੀਆਂ ‘ਚ ਇਨ੍ਹਾਂ ਦਾ ਸੇਵਨ ਕਰ ਰਹੇ ਹੋ ਤਾਂ ਇਨ੍ਹਾਂ ਨੂੰ ਭਿਉਂ ਕੇ ਖਾਣਾ ਫਾਇਦੇਮੰਦ ਰਹੇਗਾ ।

 

 

 

Related Post