ਬੈਂਗਣ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

By  Shaminder September 25th 2021 05:43 PM

ਬੈਂਗਣ (Brinjal ) ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ । ਪਰ ਜ਼ਿਆਦਾਤਰ ਲੋਕਾਂ ਨੂੰ ਬੈਂਗਣ ਖਾਣਾ ਪਸੰਦ ਨਹੀਂ ਹੁੰਦਾ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬੈਂਗਣ ਖਾਣ ਦੇ ਕਿੰਨੇ ਫਾਇਦੇ ਹੁੰਦੇ ਹਨ । ਜੇ ਤੁਸੀਂ ਬੈਂਗਣ ਦਾ ਨਿਯਮਿਤ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਕਈ ਫਾਇਦੇ ਹੋ ਸਕਦੇ ਹਨ । ਜਿੱਥੇ ਦਿਲ ਦੇ ਲਈ ਸਿਹਤ ਨੂੰ ਵਧੀਆ ਮੰਨਿਆ ਜਾਂਦਾ ਹੈ ।

brinjal-71-min Image From Google

ਹੋਰ ਪੜ੍ਹੋ : ਛਿਲਕਿਆਂ ਸਮੇਤ ਸੇਬ ਖਾਣ ਦੇ ਹਨ ਬਹੁਤ ਫਾਇਦੇ, ਜਾਣਕੇ ਹੋ ਜਾਓਗੇ ਹੈਰਾਨ

ਉੱਥੇ ਹੀ ਇਹ ਕਈ ਐਂਟੀ ਆਕਸੀਡੈਂਟ ਤੱਤਾਂ ਨਾਲ ਭਰਪੂਰ ਹੁੰਦਾ ਹੈ । ਇਸ ਤੋਂ ਇਲਾਵਾ ਇਸ 'ਚ ਬਹੁਤ ਜ਼ਿਆਦਾ ਮਾਤਰਾ 'ਚ ਫਾਈਬਰ ਮੌਜੂਦ ਹੁੰਦਾ ਹੈ, ਜੋ ਸ਼ੂਗਰ ਦੇ ਪਾਚਨ 'ਚ ਮਦਦ ਕਰਦਾ ਹੈ। ਇਹ ਪਾਚਨ 'ਚ ਮਦਦ ਕਰਦਾ ਹੈ ਅਤੇ ਸਰੀਰ 'ਚ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦਾ ਹੈ।

brinjal

ਬੈਂਗਣ ਸਹੀ ਪਾਚਨ ਨੂੰ ਬਣਾਈ ਰੱਖਣ 'ਚ ਬਹੁਤ ਮਦਦ ਕਰਦਾ ਹੈ। ਇਸ 'ਚ ਮੌਜੂਦ ਫਾਈਬਰ ਦੀ ਵੱਡੀ ਮਾਤਰਾ ਭੋਜਨ ਨੂੰ ਜਲਦੀ ਪਚਾ ਕੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖਦੀ ਹੈ।ਦੱਸ ਦੇਈਏ ਕਿ ਬੈਂਗਣ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਕੈਲੋਰੀ ਬਹੁਤ ਘੱਟ ਹੁੰਦੀ ਹੈ। ਇਸ ਕਾਰਨ ਇਹ ਮੋਟਾਪਾ ਘਟਾਉਣ 'ਚ ਮਦਦ ਕਰਦਾ ਹੈ।

 

 

Related Post