ਦੁੱਧ ਦੇ ਨਾਲ ਗੁੜ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

By  Shaminder July 22nd 2021 05:34 PM

ਦੁੱਧ ਨੂੰ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ । ਅਜਿਹੇ ‘ਚ ਦੁੱਧ ਦੇ ਨਾਲ ਜੇ ਤੁਸੀਂ ਗੁੜ ਦਾ ਇਸਤੇਮਾਲ ਕਰਨਾ ਸ਼ੁਰੂ ਕਰੋ ਤਾਂ ਤੁਹਾਨੂੰ ਇਸ ਦੇ ਬਹੁਤ ਸਾਰੇ ਲਾਭ ਹੋ ਸਕਦੇ ਨੇ । ਕਿਉਂਕਿ ਇਨ੍ਹਾਂ ਦੋਵਾਂ ਦਾ ਇੱਕਠਿਆਂ ਸੇਵਨ ਕਰਨ ਦੇ ਨਾਲ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਤੋਂ ਵੀ ਨਿਜ਼ਾਤ ਮਿਲ ਜਾਵੇਗੀ । ਅੱਜ ਦੇ ਇਸ ਆਰਟੀਕਲ ‘ਚ ਅਸੀਂ ਤੁਹਾਨੂੰ ਗਰਮ ਦੁੱਧ ਦੇ ਨਾਲ ਗੁੜ ਖਾਣ ਦੇ ਫਾਇਦੇ ਬਾਰੇ ਦੱਸਾਂਗੇ ।

jaggery,,

ਹੋਰ ਪੜ੍ਹੋ : ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਨੇਹਾ ਧੂਪੀਆ ਜਿੰਮ ‘ਚ ਪਸੀਨਾ ਵਹਾਉਂਦੀ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ 

milk and jaggery,

ਗਰਮ ਦੁੱਧ ਦੇ ਨਾਲ ਜੇਕਰ ਗੁੜ ਖ਼ਾਧਾ ਜਾਵੇ ਤਾਂ ਇਸ ਨਾਲ ਵਜ਼ਨ ਕੰਟਰੋਲ ਦੇ ਨਾਲ-ਨਾਲ ਤੁਹਾਡੀ ਚਮੜੀ ਵਿੱਚ ਵੀ ਨਿਖਾਰ ਆਵੇਗਾ। ਇਹ ਕਿਸੇ ਔਸ਼ਧੀ ਤੋਂ ਘੱਟ ਨਹੀਂ। ਗੁੜ ਵਿੱਚ ਅਜਿਹੇ ਗੁਣ ਪਾਏ ਜਾਂਦੇ ਹਨ ਜਿਹੜੇ ਸਰੀਰ ਵਿੱਚ ਮੌਜੂਦ ਅਸ਼ੁੱਧੀਆਂ ਨੂੰ ਸਾਫ਼ ਕਰ ਦਿੰਦਾ ਹੈ।

ਇਸ ਲਈ ਰੋਜ਼ਾਨਾ ਗਰਮ ਦੁੱਧ ਤੇ ਗੁੜ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਵਿੱਚ ਅਜਿਹੀ ਅਸ਼ੁੱਧੀਆਂ ਨਿਕਲ ਜਾਂਦੀਆਂ ਹਨ ਜਿਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਜਾਂਦੇ ਹੋ। ਇਸ ਦੇ ਨਾਲ ਹੀ ਗੁੜ ਦਾ ਸੇਵਨ ਕਰਨਾ ਸ਼ੂਗਰ ਦੇ ਮਰੀਜ਼ਾਂ ਲਈ ਵੀ ਲਾਹੇਵੰਦ ਹੁੰਦਾ ਹੈ ।ਗੁੜ ਖੁਨ ਦੀ ਕਮੀ ਨੂੰ ਦੂਰ ਕਰਦਾ ਹੈ ਜਦੋਂਕਿ ਦੁੱਧ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ ।

 

Related Post