ਗੁੜ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

By  Shaminder November 24th 2021 06:23 PM

ਗੁੜ (Jaggery) ਨੂੰ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨਿਆ ਗਿਆ ਹੈ । ਇਹ ਜਿੱਥੇ ਸਰੀਰ ‘ਚ ਖੁਨ ਦੀ ਕਮੀ ਨੂੰ ਪੂਰਾ ਕਰਦਾ ਹੈ । ਉੱਥੇ ਹੀ ਇਸ ਵਿਚਲੇ ਗੁਣ ਸਾਨੂੰ ਸ਼ੂਗਰ ਵਰਗੀ ਸਮੱਸਿਆ ਤੋਂ ਵੀ ਛੁਟਕਾਰਾ ਦਿਵਾਉਂਦੇ ਹਨ । ਅੱਜ ਅਸੀਂ ਤੁਹਾਨੂੰ ਗੁੜ ਦੇ ਫਾਇਦੇ (Jaggery Advantage)  ਦੇ ਬਾਰੇ ਦੱਸਾਂਗੇ । ਕਿਉਂਕਿ ਗੁੜ ਖਾਣਾ ਸਿਹਤ ਦੇ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ । ਸ਼ੂਗਰ ਦੇ ਰੋਗੀਆਂ ਦੇ ਲਈ ਗੁੜ ਮਿੱਠੇ ਦਾ ਇੱਕ ਬਹੁਤ ਵਧੀਆ ਬਦਲ ਮੰਨਿਆਂ ਜਾਂਦਾ ਹੈ । ਹਾਲਾਂਕਿ ਗੁੜ ਅਤੇ ਖੰਡ ਦੋਵੇਂ ਹੀ ਗੰਨੇ ਤੋਂ ਬਣਦੇ ਹਨ, ਪਰ ਗੁੜ ਨੂੰ ਜ਼ਿਆਦਾ ਸ਼ੁੱਧ ਮੰਨਿਆ ਜਾਂਦਾ ਹੈ । ਜਦੋਂ ਕਿ ਖੰਡ ਗੁੜ ਦਾ ਸੋਧਿਆ ਹੋਇਆ ਰੂਪ ਹੈ ।

jaggery pp-min Image From Google

ਹੋਰ ਪੜ੍ਹੋ : ਬਿੱਗ ਬੌਸ ਦੇ ਘਰ ‘ਚ ਆਪਣੇ ਪਤੀ ਦੇ ਨਾਲ ਨਜ਼ਰ ਆਏਗੀ ਰਾਖੀ ਸਾਵੰਤ

ਜੇ ਤੁਸੀਂ ਇਹ ਸਮਝਦੇ ਹੋ ਕਿ ਕਿ ਗੁੜ ਖਾਣ ਨਾਲ ਤੁਹਾਡੇ ਸਰੀਰ ਵਿੱਚ ਘੱਟ ਕੈਲੋਰੀ ਆਵੇਗੀ ਤਾਂ ਤੁਸੀਂ ਗਲਤ ਹੋ। ਦੋਵੇਂ ਇੱਕੋ ਉਤਪਾਦ ਤੋਂ ਬਣੇ ਹਨ। ਦੋਵਾਂ ਦਾ ਕੈਲੋਰੀ ਵੈਲਿਊ ਵੀ ਬਰਾਬਰ ਹੁੰਦੀ ਹੈ। ਗੁੜ ਦੇ ਨਾਲ ਛੋਲੇ ਖਾਣਾ ਹੋਰ ਵੀ ਜ਼ਿਆਦਾ ਸਿਹਤਮੰਦ ਮੰਨਿਆ ਜਾਂਦਾ ਹੈ । ਅੱਜ ਕੱਲ੍ਹ ਮਾਰਕੀਟ ‘ਚ ਕਈ ਤਰ੍ਹਾਂ ਦਾ ਗੁੜ ਅਤੇ ਸ਼ੱਕਰ ਉਪਲਬਧ ਹਨ ।

Jaggery Image From Google

ਤੁਸੀਂ ਵੀ ਜੇ ਮਿੱਠਾ ਖਾਣ ਦੇ ਸ਼ੁਕੀਨ ਹੋ ਤਾਂ ਚੀਨੀ ਦੀ ਬਜਾਏ ਗੁੜ ਦਾ ਇਸਤੇਮਾਲ ਜ਼ਿਆਦਾ ਕਰੋ । ਇੱਕ ਤਾਂ ਤੁਸੀਂ ਸ਼ੂਗਰ ਵਰਗੀ ਬੀਮਾਰੀ ਤੋਂ ਦੂਰ ਰਹੋਗੇ ਅਤੇ ਇਸ ਦੇ ਨਾਲ ਹੀ ਮਿੱਠਾ ਖਾਣ ਦੀ ਚਾਹਤ ਵੀ ਪੂਰੀ ਹੋ ਜਾਵੇਗੀ ।ਕਿਉਂਕਿ ਗੁੜ ਰਿਫਾਇੰਡ ਨਹੀਂ ਕੀਤਾ ਜਾਂਦਾ, ਇਸ ਨੂੰ ਖੰਡ ਨਾਲੋਂ ਸਿਹਤਮੰਦ ਮੰਨਿਆ ਜਾਂਦਾ ਹੈ। ਜਦੋਂਕਿ ਖੰਡ ਰਿਫਾਇੰਡ ਹੁੰਦੀ ਹੈ। ਇਸ ਨੂੰ ਬਣਾਉਣ ਦੀ ਵਿਧੀ ਦੇ ਕਾਰਨ ਗੁੜ ਵਿੱਚ ਆਇਰਨ ਤੇ ਕੁਝ ਮਾਤਰਾ ਵਿੱਚ ਖਣਿਜ ਤੇ ਰੇਸ਼ੇ ਹੁੰਦੇ ਹਨ। ਇਸ ਲਈ ਜਦੋਂ ਤੁਸੀਂ ਗੁੜ ਖਾਂਦੇ ਹੋ, ਉਹ ਤੁਹਾਡੇ ਸਰੀਰ ਵਿੱਚ ਵੀ ਚਲੇ ਜਾਂਦੇ ਹਨ, ਜਦੋਂਕਿ ਖੰਡ ਖਾਣ ਨਾਲ ਸਿਰਫ ਮਿਠਾਸ ਤੇ ਇਸ ਦੀਆਂ ਕੈਲੋਰੀਆਂ ਸਰੀਰ ਤੱਕ ਪਹੁੰਚਦੀਆਂ ਹਨ।

 

Related Post