ਅੰਬ ਖਾਣ ਦੇ ਹਨ ਕਈ ਫਾਇਦੇ, ਕਈ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ

By  Shaminder June 15th 2021 05:17 PM

ਅੰਬਾਂ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ । ਗਰਮੀਆਂ ‘ਚ ਅੰਬ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਅਤੇ ਅੰਬ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਵੀ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਜਿਵੇਂ ਕਿ ਅੰਬ ਦੇ ਨਾਲ ਮੈਂਗੋ ਸ਼ੇਕ, ਅੰਬ ਪਾਪੜ, ਅੰਬ ਪੰਨਾ ਸਣੇ ਕਈ ਚੀਜ਼ਾਂ ਬਣਾਈਆਂ ਜਾਂਦੀਆਂ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਅੰਬ ਖਾਣ ਦੇ ਫਾਇਦੇ  ।

mangoes

ਹੋਰ ਪੜ੍ਹੋ : ਕੈਂਸਰ ਨਾਲ ਜੂਝ ਰਹੀ ਅਦਾਕਾਰਾ ਕਿਰਨ ਖੇਰ ਨੇ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀ ਵੀਡੀਓ 

mangoes

ਇਸ ਦੀ ਵਰਤੋਂ ਤੋਂ ਸਿਹਤ ਨੂੰ ਅਣਗਿਣਤ ਲਾਭ ਹੁੰਦੇ ਹਨ। ਮਾਹਿਰਾਂ ਅਨੁਸਾਰ ਅੰਬ ਵਿੱਚ ਬਹੁਤ ਸਾਰੇ ਵਿਟਾਮਿਨ ਤੇ ਖਣਿਜ ਪਾਏ ਜਾਂਦੇ ਹਨ, ਜੋ ਕੋਲਨ ਕੈਂਸਰ, ਦਿਲ ਦੀ ਬਿਮਾਰੀ ਤੋਂ ਬਚਾਉਂਦੇ ਹਨ ਤੇ ਪਾਚਨ ਪ੍ਰਣਾਲੀ, ਚਮੜੀ ਤੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ।

mangoes

ਗਰਭ ਅਵਸਥਾ ਦੌਰਾਨ ਡਾਕਟਰ ਅਕਸਰ ਔਰਤਾਂ ਨੂੰ ਆਇਰਨ ਅਤੇ ਵਿਟਾਮਿਨਸ ਦੇ ਇਸਤੇਮਾਲ ‘ਤੇ ਜ਼ੋਰ ਦਿੰਦੇ ਹਨ । ਗਰਭਵਤੀ ਔਰਤਾਂ ਅੰਬ ਦਾ ਇਸਤੇਮਾਲ ਕਰਕੇ ਇਸ ਤੋਂ ਲਾਭ ਲੈ ਸਕਦੀਆਂ ਹਨ ।ਅੰਬ ਗਰਭਵਤੀ ਔਰਤਾਂ ਦੀ ਸਿਹਤ ਲਈ ਬਹੁਤ ਢੁਕਵਾਂ ਮੰਨਿਆ ਜਾਂਦਾ ਹੈ। ਡਾਕਟਰ ਵਿਟਾਮਿਨ ਤੇ ਆਇਰਨ ਦੀਆਂ ਗੋਲੀਆਂ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਨ, ਜਦੋਂ ਕਿ ਅੰਬ ਵੀ ਇਨ੍ਹਾਂ ਦਵਾਈਆਂ ਦੇ ਵਧੀਆ ਪੂਰਕ ਵਜੋਂ ਵਰਤੇ ਜਾ ਸਕਦੇ ਹਨ।

 

 

Related Post