ਅਨਾਰ ਖਾਣ ਦੇ ਹਨ ਕਈ ਫਾਇਦੇ, ਇਹ ਰੋਗ ਰਹਿੰਦੇ ਹਨ ਦੂਰ

By  Rupinder Kaler August 24th 2021 05:12 PM

ਸੰਤਰਾ, ਮੌਸੰਮੀ, ਫਲਾਂ ਦੀ ਹੀ ਤਰ੍ਹਾਂ ਅਨਾਰ ( pomegranate benefits) 'ਚ ਵੀ ਵਿਟਾਮਿਨ-ਸੀ ਲੋੜੀਂਦੀ ਮਾਤਰਾ 'ਚ ਹੁੰਦਾ ਹੈ। ਦਿਲ ਦੇ ਰੋਗਾਂ ਲਈ ਇਹ ਇਕ ਤਰ੍ਹਾਂ ਦੀ ਦਵਾਈ ਹੈ। ਇਸ ਦੇ ਸੇਵਨ ਨਾਲ ਸਰੀਰ ਦੀ ਚਰਬੀ ਘਟਦੀ ਹੈ ਤੇ ਵਜ਼ਨ ਘਟਦਾ ਹੈ। ਇਸ ਦੇ ਜੂਸ 'ਚ ਫਰੂਕਟੋਜ਼ ਹੁੰਦਾ ਹੈ, ਇਸ ਲਈ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਹੈ। ਇਹ ਖ਼ੂਨ 'ਚ ਆਇਰਨ ਦੀ ਘਾਟ ਪੂਰੀ ਕਰਦਾ ਹੈ ਜਿਸ ਨਾਲ ਅਨੀਮੀਆ ਦੀ ਬਿਮਾਰੀ ਦੂਰ ਹੁੰਦੀ ਹੈ।

ਹੋਰ ਪੜ੍ਹੋ :

ਵਿਵਾਦਾਂ ਵਿੱਚ ਰਹਿਣ ਵਾਲੀ ਮੂਸ ਜਟਾਣਾ ਦੇ ਪਿਆਰ ਵਿੱਚ ਪਾਗਲ ਹੋਇਆ ਇਹ ਬੰਦਾ

ਅਨਾਰ ( pomegranate benefits) ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਫ੍ਰੀ ਰੈਡੀਕਲ ਐਕਟੀਵਿਟੀ ਘਟਦੀ ਹੈ ਤੇ ਇਮਿਊਨਿਟੀ ਵਧਦੀ ਹੈ।

ਅਨਾਰ ( pomegranate benefits) ਦਾ ਸੇਵਨ ਸਰੀਰ 'ਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦਗਾਰ ਹੁੰਦਾ ਹੈ ਜਿਸ ਨਾਲ ਕੈਂਸਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਅਨਾਰ ਸਰੀਰ 'ਚ ਆਕਸੀਜਨ ਲੈਵਲ ਬਿਹਤਰ ਬਣਾਉਂਦਾ ਹੈ। ਅਜਿਹੇ ਸਮੇਂ ਜਦੋਂ ਕੋਰੋਨਾ ਇਨਫੈਕਟਿਡਾਂ 'ਚ ਆਕਸੀਜਨ ਦਾ ਲੈਵਲ ਡਿੱਗ ਰਿਹਾ ਹੈ ਤਾਂ ਅਨਾਰ ਜ਼ਰੂਰ ਖਾਣਾ ਚਾਹੀਦਾ ਹੈ।

Related Post