ਮੂੰਗਫਲੀ ਦੇ ਹਨ ਬਹੁਤ ਸਾਰੇ ਫਾਇਦੇ, ਪਰ ਇਨ੍ਹਾਂ ਲੋਕਾਂ ਲਈ ਹੋ ਸਕਦੀ ਹੈ ਨੁਕਸਾਨਦਾਇਕ

By  Shaminder March 10th 2022 05:25 PM

ਮੂੰਗਫਲੀ (Pea Nut) ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ । ਮੂੰਗਫਲੀ ‘ਚ ਕਈ ਪੌਸ਼ਟਿਕ ਤੱਤ ਹੁੰਦੇ ਹਨ ਜੋ ਕਿ ਸਿਹਤ ਦੇ ਲਈ ਬਹੁਤ ਹੀ ਲਾਹੇਵੰਦ ਮੰਨੇ ਜਾਂਦੇ ਹਨ । ਪਰ ਕਈ ਲੋਕਾਂ ਲਈ ਮੂੰਗਫਲੀ ਨੁਕਸਾਨਦਾਇਕ ਵੀ ਹੋ ਸਕਦੀ ਹੈ । ਮੂੰਗਫਲੀ ‘ਚ ਕੈਲੋਰੀ ਬਹੁਤ ਜ਼ਿਆਦਾ ਹੁੰਦੀ ਹੈ । ਉਨ੍ਹਾਂ ਲੋਕਾਂ ਦੇ ਲਈ ਮੂੰਗਫਲੀ ਹਾਨੀਕਾਰਕ ਹੋ ਸਕਦੀ ਹੈ ਜੋ ਕਿ ਭਾਰ ਘਟਾਉਣ ਦੇ ਇੱਛੁਕ ਹਨ । ਪਰ ਜੇ ਤੁਸੀਂ ਭੁੱਲ ਕੇ ਵੀ ਮੂੰਗਫਲੀ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓਗੇ ਤਾਂ ਤੁਹਾਡਾ ਭਾਰ ਘਟਣ ਦੀ ਬਜਾਏ ਵੱਧਣਾ ਸ਼ੁਰੂ ਹੋ ਜਾਵੇਗਾ ।

Peanut image From google

ਹੋਰ ਪੜ੍ਹੋ : ਭਾਰਤੀ ਸਿੰਘ ਅਪ੍ਰੈਲ ਦੇ ਪਹਿਲੇ ਹਫ਼ਤੇ ਦੇਵੇਗੀ ‘ਗੁੱਡ ਨਿਊਜ਼’, ਵੀਡੀਓ ਹੋ ਰਿਹਾ ਵਾਇਰਲ

ਇਸ ਲਈ ਭਾਰ ਘਟਾਉਣ ਦੀ ਕੋਸ਼ਿਸ਼ ‘ਚ ਜੁਟੇ ਲੋਕਾਂ ਨੂੰ ਮੂੰਗਫਲੀ ਦਾ ਸੇਵਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਜੇ ਤੁਸੀਂ ਦਿਲ ਦੀਆਂ ਬੀਮਾਰੀਆਂ ਦੇ ਨਾਲ ਜੂਝ ਰਹੇ ਹੋ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਤੁਹਾਨੂੰ ਮੂੰਗਫਲੀ ਖਾਣ ਤੋਂ ਬਚਣਾ ਚਾਹੀਦਾ ਹੈ ।

Peanuts image From google

ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਲਰਜੀ ਦੀ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਮੂੰਗਫਲੀ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਅੱਜ ਕੱਲ੍ਹ ਲੋਕ ਪੀਨਟ ਬਟਰ ਦਾ ਇਸਤੇਮਾਲ ਵੀ ਵੱਡੇ ਪੱਧਰ ‘ਤੇ ਕਰਦੇ ਹਨ । ਪਰ ਆਪਣੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਹੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਕਿਉਂਕਿ ਕਈ ਵਾਰ ਇਹ ਲਾਭ ਦੀ ਬਜਾਏ ਨੁਕਸਾਨ ਵੀ ਪਹੁੰਚਾ ਸਕਦੀ ਹੈ ।

 

Related Post