ਬਦਾਮ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ

By  Shaminder October 20th 2021 06:21 PM

ਬਦਾਮ (Almonds ) ਖਾਣ ਦੇ ਬਹੁਤ ਸਾਰੇ ਫਾਇਦੇ ਹਨ । ਇਸ ਨਾਲ ਜਿੱਥੇ ਯਾਦ ਸ਼ਕਤੀ ਵੱਧਦੀ ਹੈ, ਉੱਥੇ ਹੀ ਇਹ ਊਰਜਾ ਦੇ ਨਾਲ ਭਰਪੂਰ ਵੀ ਹੁੰਦੇ ਹਨ । ਪਰ ਭਿੱਜੇ ਹੋਏ ਬਦਾਮ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਅਤੇ ਖਾਲੀ ਪੇਟ ਖਾਣ ਦੇ ਨਾਲ ਇਹ ਹੋਰ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ । ਬਦਾਮਾਂ ‘ਚ ਵਿਟਾਮਿਨ, ਖਣਿਜ, ਐਂਟੀ ਆਕਸੀਡੈਂਟਸ, ਸਿਹਤਮੰਦ ਚਰਬੀ ਆਦਿ ਨਾਲ ਭਰਪੂਰ ਹੁੰਦੇ ਹਨ, ਜਿਸ ਦੀ ਸਰੀਰ ਨੂੰ ਜ਼ਰੂਰਤ ਹੁੰਦੀ ਹੈ।

almond image From google

ਹੋਰ ਪੜ੍ਹੋ : ਈਸ਼ਾ ਦਿਓਲ ਨੇ ਆਪਣੀ ਧੀ ਦੇ ਜਨਮ ਦਿਨ ‘ਤੇ ਤਸਵੀਰ ਕੀਤੀ ਸਾਂਝੀ, ਧੀ ਦੀ ਤੰਦਰੁਸਤੀ ਲਈ ਕੀਤੀ ਪ੍ਰਾਰਥਨਾ

ਬਦਾਮਾਂ ਦੇ ਸੇਵਨ ਕਰਨ ਦੇ ਨਾਲ ਅਲਜ਼ਾਈਮਰ ਸਣੇ ਕਈ ਬਿਮਾਰੀਆਂ ਤੋਂ ਨਿਜ਼ਾਤ ਮਿਲਦੀ ਹੈ ਅਤੇ ਜੇ ਤੁਸੀਂ ਝੁਰੜੀਆਂ ਰਹਿਤ ਅਤੇ ਚਮਕਦੀ ਸਕਿਨ ਹਾਸਲ ਕਰਨਾ ਚਾਹੁੰਦੇ ਹੋ ਤਾਂ ਖਾਲੀ ਪੇਟ ਭਿੱਜੇ ਬਦਾਮ ਖਾਣਾ ਸਿਹਤ ਦੇ ਲਈ ਲਾਭਕਾਰੀ ਹੋ ਸਕਦਾ ਹੈ ।

almond image From google

ਇਸ ਵਿਚ ਵਿਟਾਮਿਨ ਈ ਦੇ ਨਾਲ ਐਂਟੀ ਆਕਸੀਡੈਂਟਸ ਵੀ ਹੁੰਦੇ ਹਨ, ਜੋ ਤੁਹਾਡੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ ਅਤੇ ਝੁਰੜੀਆਂ ਅਤੇ ਬੇਜਾਨ ਚਮੜੀ ਤੋਂ ਵੀ ਰਾਹਤ ਪ੍ਰਦਾਨ ਕਰਦੇ ਹਨ ।ਇਸ ਤੋਂ ਇਲਾਵਾ ਬਦਾਮਾਂ ‘ਚ ਹੋਰ ਵੀ ਬਹੁਤ ਸਾਰੇ ਗੁਣ ਹੁੰਦੇ ਹਨ । ਜੋ ਕਿ ਕਈ ਬੀਮਾਰੀਆਂ ਤੋਂ ਰਾਹਤ ਪ੍ਰਦਾਨ ਕਰਦੇ ਹਨ ।

 

Related Post