ਬਦਾਮ ਖਾਣ ਦੇ ਹਨ ਕਈ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

By  Shaminder February 1st 2022 06:25 PM

ਬਦਾਮ (Almonds))ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਮੰਨੇ ਜਾਂਦੇ ਹਨ ।ਇਨ੍ਹਾਂ ਵਿੱਚ ਕਈ ਗੁਣ ਪਾਏ ਜਾਂਦੇ ਹਨ । ਜਿੱਥੇ ਇਹ ਯਾਦਦਾਸ਼ਤ ਤੇਜ਼ ਕਰਦੇ ਹਨ ਉੱਥੇ ਹੀ ਭਾਰ ਘਟਾਉਣ ‘ਚ ਵੀ ਲਾਹੇਵੰਦ ਹਨ । ਅੱਜ ਅਸੀਂ ਤੁਹਾਨੂੰ ਬਦਾਮ ਖਾਣ ਦੇ ਫਾਇਦੇ ਬਾਰੇ ਦੱਸਾਂਗੇ।ਬਦਾਮ ਨੂੰ ਭਿਉਂਣਾ ਅਤੇ ਉਨ੍ਹਾਂ ਨੂੰ ਖਾਣਾ ਪਚਾਉਣ 'ਚ ਬਹੁਤ ਲਾਭਦਾਇਕ ਹੈ। ਇੱਕ ਗੱਲ ਤਾਂ ਇਹ ਹੈ ਕਿ ਭਿਉਂਣ ਤੋਂ ਬਾਅਦ ਉਹ ਬਹੁਤ ਨਰਮ ਹੋ ਜਾਂਦੇ ਹਨ ਅਤੇ ਚਬਾਉਣਾ ਸੌਖਾ ਹੋ ਜਾਂਦਾ ਹੈ।

almonds, image From Google

ਹੋਰ ਪੜ੍ਹੋ  : ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਕਲੀ ਜੋਟਾ’ ਦੀ ਰਿਲੀਜ਼ ਡੇਟ ਦਾ ਐਲਾਨ

ਇਹ ਪਾਚਨ ਪ੍ਰਣਾਲੀ ਵਿੱਚ ਭੋਜਨ ਦੇ ਟੁੱਟਣ ਦੌਰਾਨ ਵੀ ਬਹੁਤ ਮਦਦ ਕਰਦਾ ਹੈ। ਬਦਾਮ ਵਿੱਚ ਐਂਟੀਆਕਸੀਡੈਂਟ ਵੀ ਭਰਪੂਰ ਹੁੰਦੇ ਹਨ, ਜੋ ਉਹਨਾਂ ਦੇ ਲਾਭਾਂ ਵਿੱਚ ਵਾਧਾ ਕਰਦੇ ਹਨ। ਬਦਾਮ ਨੂੰ ਭਿਉਂਣ ਨਾਲ ਭਾਰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ। ਇਸ ਨੂੰ ਖਾਣ ਨਾਲ ਸਰੀਰ ਚ ਲਾਈਪੇਜ਼ ਵਰਗੇ ਕੁਝ ਐਂਜ਼ਾਈਮ ਰਿਲੀਜ਼ ਹੁੰਦੇ ਹਨ।

Almonds

ਉਹ ਪਾਚਕ ਕਿਰਿਆ ਨੂੰ ਵਧਾਉਂਦੇ ਹਨ ਅਤੇ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ। ਭਿਜੇ ਬਦਾਮ ਖਾਣ ਨਾਲ ਦਿਮਾਗ ਵੀ ਤੇਜ ਹੁੰਦਾ ਹੈ। ਇਸ ਵਿੱਚ ਬਹੁਤ ਸਾਰਾ ਵਿਟਾਮਿਨ ਈ ਹੁੰਦਾ ਹੈ। ਇਹ ਦਿਮਾਗ ਦੀ ਸਮਰੱਥਾ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਯਾਦਦਾਸ਼ਤ ਅਤੇ ਸਿੱਖਣ ਦੀ ਯੋਗਤਾ ਵਧਦੀ ਹੈ।ਬਦਾਮ ਗਰਮੀਆਂ ‘ਚ ਹਮੇਸ਼ਾ ਭਿਉਂ ਕੇ ਹੀ ਖਾਣੇ ਚਾਹੀਦੇ ਹਨ ਜਦੋਂਕਿ ਸਰਦੀਆਂ ‘ਚ ਬਿਨਾਂ ਭਿੱਜੇ ਬਦਾਮ ਖਾਧੇ ਜਾ ਸਕਦੇ ਹਨ ।ਕਿਉਂਕਿ ਸਰਦੀਆਂ ਚ ਇਹ ਠੰਡ ਤੋਂ ਸਾਡਾ ਬਚਾਅ ਕਰਦੇ ਹਨ ਕਿਉਂਕਿ ਇਨ੍ਹਾਂ ਦੀ ਤਾਸੀਰ ਕਾਫੀ ਗਰਮ ਮੰਨੀ ਜਾਂਦੀ ਹੈ ।

 

Related Post