ਛਿਲਕਿਆਂ ਸਮੇਤ ਸੇਬ ਖਾਣ ਦੇ ਹਨ ਬਹੁਤ ਫਾਇਦੇ, ਜਾਣਕੇ ਹੋ ਜਾਓਗੇ ਹੈਰਾਨ

By  Rupinder Kaler September 25th 2021 05:23 PM

ਛਿਲਕੇ ਸਮੇਤ ਸੇਬ (apple benefits) ਖਾਣ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਇਸ ਵਿਚ ਬਹੁਤ ਸਾਰਾ ਆਇਰਨ ਅਤੇ ਫ਼ੋਲਿਕ ਐਸਿਡ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਜਿੰਕ ਮੌਜੂਦ ਹੁੰਦਾ ਹੈ, ਜੋ ਖ਼ੂਨ ਦੀ ਘਾਟ ਨੂੰ ਦੂਰ ਕਰਨ ਲਈ ਮਦਦ ਕਰਦਾ ਹੈ। ਸ਼ੂਗਰ ਦੇ ਰੋਗੀਆਂ ਲਈ ਸੇਬ ਨੂੰ ਛਿਲਕੇ ਸਣੇ ਖਾਣਾ ਲਾਭਕਾਰੀ ਹੁੰਦਾ ਹੈ। ਇਹ ਬਲੱਡ ਸ਼ੂਗਰ ਦੇ ਵਧਦੇ ਹੋਏ ਲੈਵਲ ਨੂੰ ਕੰਟਰੋਲ ਵਿਚ ਕਰਦਾ ਹੈ।

ਹੋਰ ਪੜ੍ਹੋ :

ਅਦਾਕਾਰਾ ਸੋਨੀਆ ਮਾਨ ਨੂੰ ਲੈ ਕੇ ਚੱਲ ਰਹੀਆਂ ਸਨ ਇਹ ਅਫਵਾਹਾਂ, ਅਦਾਕਾਰਾ ਨੇ ਦੱਸੀ ਸਚਾਈ

apple

ਸੇਬ (apple benefits) ਦਾ ਛਿਲਕੇ ਬਹੁਤ ਗੁਣਕਾਰੀ ਹੁੰਦਾ ਹੈ। ਇਸ ਵਿਚ ਮੌਜੂਦ ਤੱਤ ਦਿਮਾਗ਼ ਦੇ ਸੈੱਲ ਨੂੰ ਖ਼ਤਮ ਹੋਣ ਤੋਂ ਬਚਾਉਂਦੇ ਹਨ। ਇਹ ਫੇਫੜਿਆਂ ਨੂੰ ਸਹੀ ਢੰਗ ਨਾਲ ਕੰਮ ਕਰਨ ਵਿਚ ਮਦਦ ਕਰਦੇ ਹਨ। ਇਸ ਨਾਲ ਫੇਫੜਿਆਂ ਨਾਲ ਸਬੰਧੀ ਕਿਸੇ ਵੀ ਤਰ੍ਹਾਂ ਦਾ ਰੋਗ ਦੂਰ ਹੋ ਜਾਂਦਾ ਹੈ। ਇਹ ਅੱਖਾਂ ਦੀਆਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।

know more about apple benefits

ਇਸ ਵਿਚ ਕੈਲਸ਼ੀਅਮ ਕਾਫ਼ੀ ਮਾਤਰਾ ਵਿਚ ਮੌਜੂਦ ਹੁੰਦਾ ਹੈ, ਜੋ ਹੱਡੀਆਂ ਲਈ ਬੇਹੱਦ ਜ਼ਰੂਰੀ ਹੁੰਦਾ ਹੈ। ਸੇਬ ਦੇ ਛਿਲਕੇ ਵਿਚ ਘੁਲਣਸ਼ੀਲ ਰੇਸ਼ੇ ਹੁੰਦੇ ਹਨ, ਜੋ ਸਰੀਰ ਵਿਚ ਕੈਲੇਸਟਰੋਲ ਲੈਵਲ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਦੇ ਰੋਗਾਂ ਤੋਂ ਬਚਾਅ ਕਰਦਾ ਹੈ। ਸੇਬ (apple benefits) ਦੇ ਛਿਲਕੇ ਵਿਚ ਫ਼ਾਈਬਰ ਮੌਜੂਦ ਹੁੰਦਾ ਹੈ, ਜੋ ਸਾਨੂੰ ਕਬਜ਼ ਤੋਂ ਬਚਾਉਂਦਾ ਹੈ। ਇਸ ਨਾਲ ਢਿੱਡ ਨਾਲ ਸਬੰਧੀ ਸਮੱਸਿਆਵਾਂ ਜਿਵੇਂ ਗੈਸ, ਐਸੀਡਿਟੀ ਆਦਿ ਨਹੀਂ ਹੁੰਦੀ।

 

Related Post