ਕਰੇਲਾ ਖਾਣ ਦੇ ਹਨ ਕਈ ਫਾਇਦੇ, ਕਈ ਬਿਮਾਰੀਆਂ ‘ਚ ਵੀ ਮਿਲਦੀ ਹੈ ਰਾਹਤ

By  Shaminder August 2nd 2021 05:30 PM

ਕਰੇਲੇ ਦਾ ਸੁਆਦ ਖਾਣ ‘ਚ ਬੇਸ਼ੱਕ ਕੌੜਾ ਹੁੰਦਾ ਹੈ । ਪਰ ਜੇ ਤੁਸੀਂ ਇਸ ਦੇ ਫਾਇਦੇ ਬਾਰੇ ਜਾਣੋਗੇ ਤਾਂ ਹੈਰਾਨ ਰਹਿ ਜਾਓਗੇ । ਅੱਜ ਅਸੀਂ ਤੁਹਾਨੂੰ ਕਰੇਲੇ ਨਾਲ ਸਿਹਤ ਨੂੰ ਹੋਣ ਵਾਲੇ ਫਾਇਦੇ ਬਾਰੇ ਦੱਸਾਂਗੇ । ਕਰੇਲੇ ‘ਚ ਆਇਰਨ, ਮੈਗਨੀਸ਼ੀਅਮ, ਵਿਟਾਮਿਨ ਸੀ ਅਤੇ ਫਾਈਬਰ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ । ਜੋ ਸਾਡੀ ਸਿਹਤ ਨੂੰ ਠੀਕ ਰੱਖਣ ‘ਚ ਮਦਦਗਾਰ ਸਾਬਿਤ ਹੁੰਦਾ ਹੈ ।

bitter Gourd, Image From Google

ਹੋਰ ਪੜ੍ਹੋ : ਮੌਲ ਵਿੱਚ ਕਿਸਾਨੀ ਝੰਡਾ ਲ਼ਹਿਰਾਉਣ ਵਾਲੇ ਰੈਸਟੋਰੈਂਟ ਦੇ ਮਾਲਕ ਦੇ ਸਮਰਥਨ ਵਿੱਚ ਜੱਸ ਬਾਜਵਾ ਨੇ ਆਵਾਜ਼ ਕੀਤੀ ਬੁਲੰਦ, ਮੌਲ ਦੇ ਪ੍ਰਬੰਧਕਾਂ ਨੇ ਧੱਕੇ ਨਾਲ ਲਾਹਿਆ ਸੀ ਕਿਸਾਨੀ ਝੰਡਾ 

bitter-gourd, Image From Google

ਕਰੇਲੇ ‘ਚ ਪੌਲੌਪੈਪਟਾਈਡ ਨਾਂਅ ਦਾ ਇੱਕ ਯੋਗਿਕ ਹੁੰਦਾ ਹੈ ਜੋ ਕਿ ਇੰਸੁਲਿਨ ਵਾਂਗ ਹੁੰਦਾ ਹੈ । ਕਰੇਲੇ ਦੇ ਸੇਵਨ ਦੇ ਨਾਲ ਡਾਈਬਟੀਜ਼ ਕਾਬੂ ਰਹਿੰਦੀ ਹੈ । ਜਦੋਂ ਨਿਯਮਿਤ ਤੌਰ ‘ਤੇ ਅਸੀਂ ਆਪਣੀ ਡਾਈਟ ‘ਚ ਕਰੇਲੇ ਨੂੰ ਸ਼ਾਮਿਲ ਕਰਦੇ ਹਾਂ ਤਾਂ ਮਰੀਜ਼ਾਂ ‘ਚ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰੱਖਦਾ ਹੈ ।

Image From Google

ਇਸ ਦੇ ਨਾਲ ਹੀ ਕਰੇਲਾ ਇਮਿਊਨਿਟੀ ਵੀ ਵਧਾਉਂਦਾ ਹੈ ।ਜੇ ਤੁਸੀਂ ਨਜ਼ਰ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਹਾਨੂੰ ਆਪਣੀ ਡਾਈਟ ‘ਚ ਕਰੇਲਾ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ।ਕਿਉਂਕਿ ਕਰੇਲੇ ‘ਚ ਬੀਟਾ ਕੈਰੋਟੀਨ ਵਰਗੇ ਯੌਗਿਕ ਅਤੇ ਵਿਟਾਮਿਨਸ ਪਾਏ ਜਾਂਦੇ ਹਨ । ਜੋ ਸਾਡੀ ਨਜ਼ਰ ਨੂੰ ਸਹੀ ਰੱਖਣ ‘ਚ ਮਦਦ ਕਰਦੇ ਹਨ ।

 

Related Post