ਕਾਲਾ ਨਮਕ ਖਾਣ ਦੇ ਹਨ ਕਈ ਫਾਇਦੇ,ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

By  Shaminder June 19th 2021 06:23 PM

ਕਾਲਾ ਨਮਕ ਖਾਣ ਦੇ ਕਈ ਫਾਇਦੇ ਹਨ । ਇਹ ਸਿਰਫ ਪਾਚਣ ਸ਼ਕਤੀ ਨੂੰ ਹੀ ਠੀਕ ਨਹੀਂ ਰੱਖਦਾ । ਬਲਕਿ ਕਈ ਬਿਮਾਰੀਆਂ ਤੋਂ ਵੀ ਰਾਹਤ ਦਿਵਾਉਂਦਾ ਹੈ । ਅੱਜ ਅਸੀਂ ਤੁਹਾਨੂੰ ਕਾਲਾ ਨਮਕ ਖਾਣ ਦੇ ਫਾਇਦੇ ਬਾਰੇ ਦੱਸਾਂਗੇ । ਇਹ ਵੀ ਦੱਸਾਂਗੇ ਕਿ ਇਹ ਕਿਸ ਤਰ੍ਹਾਂ ਸਾਡੇ ਸਰੀਰ ਦੇ ਲਈ ਫਾਇਦੇਮੰਦ ਹੁੰਦਾ ਹੈ ।ਇਸ ਨਮਕ ‘ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਅਤੇ ਇਸ ਨੂੰ ਪਾਚਣ ਦੇ ਲਈ ਵੀ ਵਧੀਆ ਮੰਨਿਆ ਜਾਂਦਾ ਹੈ ।

black-salt Image From Internet

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦਾ ਇਹ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਿਹਾ ਵਾਇਰਲ 

black salt Image From Internet

ਅਕਸਰ ਸ਼ੂਗਰ ਦੇ ਮਰੀਜ਼ਾਂ ਨੂੰ ਘੱਟ ਮਾਤਰਾ ‘ਚ ਚੀਨੀ ਅਤੇ ਨਮਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ । ਕਾਲੇ ਨਮਕ ‘ਚ ਆਮ ਨਮਕ ਦੇ ਮੁਕਾਬਲੇ ਘੱਟ ਮਾਤਰਾ ‘ਚ ਸੋਡੀਅਮ ਹੁੰਦਾ ਹੈ । ਇਸ ਲਈ ਇਸ ਦੇ ਸੇਵਨ ਨਾਲ ਡਾਈਬਟੀਜ਼ ਕੰਟਰੋਲ ਰਹਿੰਦਾ ।

black salt Image From Internet

ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਤੁਸੀਂ ਕਾਲੇ ਨਮਕ ਦਾ ਇਸਤੇਮਾਲ ਕਰ ਸਕਦੇ ਹੋ । ਕਿਉਂਕਿ ਇਹ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ । ਜੇ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਕਾਲੇ ਨਮਕ ਦਾ ਸੇਵਨ ਕਰਨਾ ਚਾਹੀਦਾ ਹੈ । ਕਿਉਂਕਿ ਇਸ ਐਂਟੀ ਓਬੇਸਿਟੀ ਗੁਣ ਹੁੰਦੇ ਹਨ ਜੋ ਮੋਟਾਪਾ ਘੱਟ ਕਰਨ ‘ਚ ਕਾਰਗਰ ਹੁੰਦੇ ਹਨ ।

 

Related Post