ਛੱਲੀ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਇਨ੍ਹਾਂ ਬਿਮਾਰੀਆਂ ‘ਚ ਮਿਲਦਾ ਹੈ ਫਾਇਦਾ

By  Shaminder August 10th 2021 05:31 PM

ਛੱਲੀ (Challi) ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ ।ਛੱਲੀ (Challi) ਖਾਣ ਦੇ ਬਹੁਤ ਸਾਰੇ ਫਾਇਦੇ ਹਨ । ਕੋਈ ਛੱਲੀ ਨੂੰ ਭੁੰਨ ਕੇ ਖਾਂਦਾ ਹੈ, ਕੋਈ ਉਬਾਲ ਕੇ ਅਤੇ ਕੋਈ ਇਸ ਦੇ ਦਾਣੇ ਕੱਢ ਕੇ ਮਿੱਠੀ ਛੱਲੀ ਦੇ ਤੌਰ ‘ਤੇ ਖਾਂਦਾ ਹੈ । ਛੱਲੀ ਖਾਣ ਦੇ ਬਹੁਤ ਸਾਰੇ ਫਾਇਦੇ ਹੁਮਦੇ ਹਨ । ਬਜ਼ਾਰ ‘ਚ ਜਿਸ ਤਰ੍ਹਾਂ ਦੀ ਵੀ ਛੱਲੀ ਤੁਸੀਂ ਖਾਣਾ ਚਾਹੁੰਦੇ ਹੋ ਤੁਹਾਨੂੰ ਮਿਲ ਜਾਵੇਗੀ ।ਆਦਮੀਆਂ ਨੂੰ ਰੋਜ਼ਾਨਾ 56 ਗ੍ਰਾਮ ਅਤੇ ਔਰਤਾਂ ਨੂੰ 46  ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਕਮੀ ਨੂੰ ਪੂਰਾ ਕਰਨ ਦੇ ਲਈ ਤੁਸੀਂ ਇੱਕ ਕੱਪ ਛੱਲੀ ਦੇ ਦਾਣੇ ਖਾ ਕੇ ਪੂਰਾ ਕਰ ਸਕਦੇ ਹੋ ।

bhutta-challi,-min Image From Google

ਹੋਰ ਪੜ੍ਹੋ : ਇਹ ਹੈ ਵਿਰਾਟ ਕੋਹਲੀ ਦੀ ਭੈਣ ਭਾਵਨਾ ਕੋਹਲੀ, ਇਸ ਤਰ੍ਹਾਂ ਦੀ ਹੈ ਅਨੁਸ਼ਕਾ ਦੇ ਨਾਲ ਬਾਂਡਿੰਗ 

ਬਰਸਾਤ ਦੇ ਮੌਸਮ ‘ਚ ਛੱਲੀ ਖਾਣਾ ਹੋਰ ਵੀ ਲਾਹੇਵੰਦ ਮੰਨਿਆ ਜਾਂਦਾ ਹੈ । -ਛੱਲੀ 'ਚ ਜ਼ੀਕਸਾਂਥਿਨ ਨਾਂ ਦੇ ਐਂਟੀਆਕਸੀਡੈਂਟ ਮਿਲ ਜਾਂਦੇ ਹਨ ਜਿਸ ਕਾਰਨ ਇਸ ਦਾ ਰੰਗ ਪੀਲਾ ਹੁੰਦਾ ਹੈ। ਇਸ ਨਾਲ ਉਮਰ ਵਧਣ ਦੇ ਨਾਲ-ਨਾਲ ਅੱਖਾਂ 'ਚ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਮੋਤੀਆਬਿੰਦ, ਅੱਖਾਂ ਦਾ ਸੁੱਕਾਪਨ, ਅੱਖਾਂ 'ਚੋਂ ਪਾਣੀ ਨਿਕਲਣਾ ਆਦਿ ਤੋਂ ਛੁਟਕਾਰਾ ਮਿਲਦਾ ਹੈ। ਛੱਲੀ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੁੰਦੀ ਹੈ ।

challi,,-min Image From Google

ਛੱਲੀ 'ਚ ਮਿਲਣ ਵਾਲੇ ਐਂਟੀਆਕਸੀਡੈਂਟ ਚਮੜੀ ਨੂੰ ਲੰਮੇ ਸਮੇਂ ਤਕ ਜਵਾਨ ਬਣਾਈ ਰਖਦੇ ਹਨ। ਇਸ 'ਚ ਅਜਿਹੇ ਗੁਣ ਮਿਲਦੇ ਹਨ ਜੋ ਚਮੜੀ ਦੇ ਕਸਾਵ ਨੂੰ ਬਣਾਈ ਰਖਦੇ ਹਨ। ਅਪਣੀ ਖ਼ੁਰਾਕ ਵਿਚ ਛੱਲੀ ਨੂੰ ਸ਼ਾਮਲ ਕਰਨ ਨਾਲ ਬੇਵਕਤ ਆਉਣ ਵਾਲੇ ਬੁਢਾਪੇ ਨੂੰ ਰੋਕਿਆ ਜਾ ਸਕਦਾ ਹੈ।

 

Related Post