ਲੌਂਗ ਨੂੰ ਰਾਤ ਸਮੇਂ ਗਰਮ ਪਾਣੀ ਦੇ ਨਾਲ ਖਾਣ ਦੇ ਹਨ ਬਹੁਤ ਸਾਰੇ ਫਾਇਦੇ

By  Shaminder June 17th 2021 06:30 PM

ਲੌਂਗ ਦਾ ਸੇਵਨ ਸਿਹਤ ਲਈ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ । ਲੌਂਗ ਨੂੰ ਰਾਤ ਸਮੇਂ ਗਰਮ ਪਾਣੀ ‘ਚ ਖਾਣ ਦੇ ਨਾਲ ਇਸ ਦੇ ਕਈ ਲਾਭ ਸਿਹਤ ਨੂੰ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਲੌਂਗ ਦੇ ਨਾਲ ਸਿਹਤ ਨੂੰ ਹੋਣ ਵਾਲੇ ਫਾਇਦੇ ਦੇ ਬਾਰੇ ਦੱਸਾਂਗੇ । ਲੌਂਗ ਇੱਕ ਅਜਿਹਾ ਭਾਰਤੀ ਮਸਾਲਾ ਹੈ । ਜਿਸ ਦਾ ਸੇਵਨ ਅਸੀਂ ਸਬਜ਼ੀਆਂ ਦੇ ਨਾਲ ਨਾਲ ਚਾਹ ਦੇ ਸਵਾਦ ਨੂੰ ਦੁੱਗਣਾ ਕਰਨ ਦੇ ਲਈ ਇਸਤੇਮਾਲ ਕਰਦੇ ਹਾਂ ।

ਹੋਰ ਪੜ੍ਹੋ : ਅਦਾਕਾਰਾ ਪ੍ਰਿਆਮਣੀ ਨੇ ਸ਼ਾਹਰੁਖ ਖ਼ਾਨ ਵੱਲੋਂ ਦਿੱਤੇ 300 ਰੁਪਏ ਅੱਜ ਵੀ ਸਾਂਭ ਕੇ ਰੱਖੇ 

clove tea Image From Internet

ਨਿਯਮਤ ਤੌਰ ’ਤੇ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਪੇਟ ਦੀਆਂ ਬਿਮਾਰੀਆਂ ਦੇ ਨਾਲ-ਨਾਲ ਦੰਦਾਂ ਤੇ ਗਲ਼ੇ ਦੇ ਦਰਦ ਵਿੱਚ ਵੀ ਰਾਹਤ ਮਿਲਦੀ ਹੈ। ਇਸ ਵਿੱਚ ਵਿਟਾਮਿਨ ਈ, ਵਿਟਾਮਿਨ ਸੀ, ਫ਼ੋਲੇਟ, ਵਿਟਾਮਿਨ ਏ, ਥਿਆਮਿਨ, ਵਿਟਾਮਿਨ ਡੀ, ਓਮੇਗਾ 3 ਫ਼ੈਟੀ ਐਸਿਡ ਦੇ ਨਾਲ-ਨਾਲ ਹੋਰ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ।

Clove Image From Internet

ਰਾਤੀਂ ਲੌਂਗ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼ੀ, ਦਸਤ ਰੋਗ, ਐਸੀਡਿਟੀ ਦੂਰ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਨਾਲ ਤੁਹਾਡੇ ਹਾਜ਼ਮੇ ਵਿੱਚ ਵੀ ਸੁਧਾਰ ਹੁੰਦਾ ਹੈ।

 

 

Related Post