ਸੌਂਫ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਕਈ ਬੀਮਾਰੀਆਂ ‘ਚ ਵੀ ਹੈ ਲਾਭਦਾਇਕ

By  Shaminder March 7th 2022 06:10 PM -- Updated: March 7th 2022 06:11 PM

ਸੌਂਫ ਨੂੰ ਸਿਹਤ ਦੇ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ । ਇਹ ਹਰ ਘਰ ‘ਚ ਮੌਜੂਦ ਹੁੰਦੀ ਹੈ ਅਤੇ ਆਮ ਤੌਰ ‘ਤੇ ਖਾਣੇ ਤੋਂ ਬਾਅਦ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ । ਇਸ ਦੇ ਨਾਲ ਹੀ ਚਾਹ ਦਾ ਸੁਆਦ ਵਧਾਉਣ ਦੇ ਲਈ ਵੀ ਇਸ ਨੂੰ ਚਾਹ ‘ਚ ਪਾਇਆ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਸੌਂਫ (Fennel)ਖਾਣ ਦੇ ਫਾਇਦੇ ਬਾਰੇ ਦੱਸਾਂਗੇ । ਸੌਂਫ ਜਿੱਥੇ ਸਾਡੀ ਪਾਚਣ ਸ਼ਕਤੀ ਨੂੰ ਠੀਕ ਰੱਖਦੀ ਹੈ । ਉੱਥੇ ਹੀ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ‘ਚ ਰੱਖਦੀ ਹੈ ।

saunf image From google

ਹੋਰ ਪੜ੍ਹੋ : ਗਰਮੀ ਤੋਂ ਬਚਣ ਲਈ ਹਰ ਰੋਜ਼ ਪੀਓ ਸੌਂਫ ਦਾ ਪਾਣੀ, ਕਈ ਬਿਮਾਰੀਆਂ ਵੀ ਹੋਣਗੀਆਂ ਦੂਰ

ਸੌਂਫ ਵਿੱਚ ਵਿਟਾਮਿਨ ਕੇ, ਸੀ, ਏ, ਪੀ, ਪੋਟਾਸ਼ੀਅਮ, ਫਾਸਫੋਰਸ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਸੌਂਫ ਦਾ ਪਾਣੀ ਪੀਣ ਦੇ ਵੀ ਕਈ ਫਾਇਦੇ ਹੁੰਦੇ ਹਨ। ਸੌਂਫ ਦਾ ਸੇਵਨ ਜਿੱਥੇ ਕਈ ਬੀਮਾਰੀਆਂ ‘ਚ ਰਾਹਤ ਦਿੰਦਾ ਹੈ, ਉੱਥੇ ਹੀ ਖਾਲੀ ਪੇਟ ਸੌਂਫ ਦਾ ਪਾਣੀ ਪੀਣ ਦੇ ਵੀ ਬਹੁਤ ਸਾਰੇ ਫਾਇਦੇ ਹਨ ।

saunf image From google

 

ਖਾਲੀ ਪੇਟ ਸੌਂਫ ਦਾ ਪਾਣੀ ਪੀਣ ਦੇ ਨਾਲ ਵਜ਼ਨ ਕੰਟਰੋਲ ‘ਚ ਰਹਿੰਦਾ ਹੈ । ਇਸ ਦੇ ਨਾਲ ਹੀ ਜੇ ਤੁਹਾਨੂੰ ਪੇਟ ਸਬੰਧੀ ਕੋਈ ਪ੍ਰੇਸ਼ਾਨੀ ਹੈ । ਪੇਟ ‘ਚ ਗੈਸ ਬਣਦੀ ਹੈ ਤਾਂ ਤੁਸੀਂ ਸੌਂਫ ਦਾ ਸੇਵਨ ਕਰਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ । ਖਾਲੀ ਪੇਟ ਸੌਂਫ ਦਾ ਪਾਣੀ ਪੀਣ ਦੇ ਨਾਲ ਸਰੀਰ ‘ਚ ਵਿਸ਼ੈਲੇ ਪਦਾਰਥ ਨਸ਼ਟ ਹੁੰਦੇ ਹਨ ਅਤੇ ਫਾਈਬਰ ਨਾਲ ਇਹ ਭਰਪੂਰ ਹੁੰਦਾ ਹੈ । ਜਿਸ ਕਾਰਨ ਸਰੀਰ ‘ਚ ਅਸਾਨੀ ਦੇ ਨਾਲ ਭੋਜਨ ਪਚ ਜਾਂਦਾ ਹੈ ।

 

 

Related Post