ਲਾਲ ਮਿਰਚ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਕਈ ਬਿਮਾਰੀਆਂ ਰਹਿੰਦੀਆਂ ਹਨ ਦੂਰ

By  Rupinder Kaler August 18th 2021 03:39 PM

ਮਿਰਚ ਖਾਣਾ (Red Chilli)  ਪਕਾਉਣ ਵਿਚ ਵਰਤੇ ਜਾਣ ਵਾਲੇ ਮਸਾਲਿਆਂ ਵਿੱਚ ਸਭ ਤੋਂ ਆਮ ਹੈ । ਪਰ ਲਾਲ ਮਿਰਚ ਵਿਚ ਕਈ ਤਰ੍ਹਾਂ ਦੇ ਗੁਣ ਹੁੰਦੇ ਹਨ ਜੋ ਦੂਜੇ ਮਸਾਲਿਆਂ ਦੀ ਤੁਲਨਾ ਵਿਚ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ । ਤਿੱਖਾ ਹੋਣ ਦੇ ਬਾਵਜੂਦ ਇਹ ਸਿਹਤ ਨੂੰ ਕਈ ਤਰ੍ਹਾਂ ਨਾਲ ਫ਼ਾਇਦਾ ਪਹੁੰਚਾਉਂਦੀ ਹੈ। ਜੇਕਰ ਲੋਕ ਅਪਣੇ ਖਾਣੇ ਵਿਚ ਲਾਲ ਮਿਰਚ (Red Chilli) ਦੀ ਰੋਜ਼ਾਨਾ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦੀ ਉਮਰ ਲੰਬੀ ਹੋ ਸਕਦੀ ਹੈ ਕਿਉਂਕਿ ਇਸ ਦਾ ਬੀਜ ਨਾ ਕੇਵਲ ਸੋਜ਼ਸ਼ ਖ਼ਤਮ ਕਰਨ ਵਾਲਾ ਹੁੰਦਾ ਹੈ ਸਗੋਂ ਐਂਟੀ ਆਕਸੀਡੈਂਟ, ਐਂਟੀ ਕੈਂਸਰ ਵੀ ਹੁੰਦਾ ਹੈ।

 

ਹੋਰ ਪੜ੍ਹੋ :

ਰਾਖੀ ਸਾਵੰਤ ਨੇ ਸਪਾਈਡਰ ਵੁਮੈਨ ਬਣਕੇ ਸੜਕ ਤੇ ਕੀਤਾ ਤਮਾਸ਼ਾ, ਵੀਡੀਓ ਦੇਖ ਕੇ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ

ਇਸ ਦੇ ਬੀਜ ਵਿਚ ਬਲੱਡ ਗੁਲੂਕੋਜ਼ ਨੂੰ ਵੀ ਘੱਟ ਕਰਨ ਦੇ ਗੁਣ ਹੁੰਦੇ ਹਨ। ਏਨਾ ਹੀ ਨਹੀਂ ਅਮਰੀਕਨ ਹਾਰਟ ਐਸੋਸੀਏਸ਼ਨ ਅਨੁਸਾਰ ਮਿਰਚ ਦੇ ਇਹ ਗੁਣ ਕਿਸੇ ਵਿਅਕਤੀ ਦੀ ਬੀਮਾਰੀ ਅਤੇ ਕੈਂਸਰ ਨਾਲ ਮਰਨ ਦੇ ਜੋਖਮ ਨੂੰ ਵੀ ਘੱਟ ਕਰਦੇ ਹਨ ।

ਅਧਿਐਨ ਵਿਚ ਅਮਰੀਕਾ, ਇਟਲੀ, ਚੀਨ ਅਤੇ ਈਰਾਨ ਦੇ ਪੰਜ ਲੱਖ 70 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਖੋਜ ਤੋਂ ਇਹ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਨੇ ਰੋਜ਼ਾਨਾ ਲਾਲ ਮਿਰਚ (Red Chilli) ਦੀ ਵਰਤੋਂ ਕੀਤੀ ਉਨ੍ਹਾਂ ਵਿਚ ਦਿਲ ਦੀ ਬਿਮਾਰੀ ਨਾਲ ਮਰਨ ਦੀ ਦਰ ਜਿਥੇ 26 ਫ਼ੀਸਦੀ ਘੱਟ ਸੀ, ਉਥੇ ਕੈਂਸਰ ਨਾਲ ਮਰਨ ਦੀ ਦਰ 23 ਫ਼ੀਸਦੀ ਘੱਟ ਸੀ।

Related Post