ਭਾਰ ਘਟਾਉਣ ਦੇ ਨਾਲ-ਨਾਲ ਅਖਰੋਟ ਖਾਣ ਦੇ ਹਨ ਬਹੁਤ ਸਾਰੇ ਫਾਇਦੇ

By  Shaminder July 28th 2021 05:37 PM

ਅਖਰੋਟ ਖਾਣਾ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਹੈ । ਅੱਜ ਅਸੀਂ ਤੁਹਾਨੂੰ ਅਖਰੋਟ ਖਾਣ ਦੇ ਫਾਇਦੇ ਬਾਰੇ ਦੱਸਾਂਗੇ । ਅਖਰੋਟ ਖਾਣ ਦੇ ਨਾਲ ਜਿੱਥੇ ਐਨਰਜੀ ਮਿਲਦੀ ਹੈ, ਉਥੇ ਹੀ ਇਹ ਭੁੱਖ ਨੂੰ ਕੰਟਰੋਲ ‘ਚ ਰੱਖਦਾ ਹੈ । ਇਸ ਲਈ ਜੇ ਤੁਸੀਂ ਆਪਣਾ ਵਜ਼ਨ ਘੱਟ ਕਰਨ ਦੇ ਚਾਹਵਾਨ ਹੋ ਤਾਂ ਤੁਹਾਨੂੰ ਆਪਣੀ ਡਾਈਟ ‘ਚ ਅਖਰੋਟ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ।

ਹੋਰ ਪੜ੍ਹੋ : ਟੋਕੀਓ ਓਲੰਪਿਕ ‘ਚ ਪਹੁੰਚੀ ਇਸ ਖਿਡਾਰਨ ਨੂੰ ਦੋ ਸ਼ਬਦਾਂ ਨੇ ਕਰ ਦਿੱਤਾ ਪੂਰੀ ਦੁਨੀਆ ਵਿੱਚ ਮਸ਼ਹੂਰ 

walnut

ਜਿਹੜੇ ਲੋਕ ਅਖਰੋਟ ਸੇਵਨ ਕਰਦੇ ਹਨ ਉਨ੍ਹਾਂ ਨੂੰ ਭੁੱਖ ਘੱਟ ਲੱਗਦੀ ਹੈ ਅਤੇ ਇਸ ਦੇ ਨਾਲ ਹੀ ਦਿਮਾਗ ਤੇਜ਼ ਰੱਖਣ ਦੇ ਲਈ ਵੀ ਅਖਰੋਟਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ । ਕੁਝ ਲੋਕ ਜ਼ਿਆਦਾਤਰ ਬਦਾਮ ਦੇ ਇਸਤੇਮਾਲ ਕਰਨ ‘ਤੇ ਜ਼ੋਰ ਦਿੰਦੇ ਹਨ, ਪਰ ਬਦਾਮ ਦੇ ਨਾਲ ਨਾਲ ਅਖਰੋਟ ਵੀ ਦਿਮਾਗ ਨੂੰ ਤੇਜ਼ ਰੱਖਣ ਦਾ ਕੰਮ ਕਰਦੇ ਹਨ ।

walnut

ਇਸ ‘ਚ ਫਾਈਬਰ, ਵਿਟਾਮੀਨ ਬੀ, ਮੈਗਨੀਸ਼ਿਅਮ ਅਤੇ ਐਂਟੀ ਆਕਸੀਡੇਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ‘ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਸ਼ਰੀਰ ਲਈ ਲਾਭਦਾਇਕ ਹੈ।ਅਖਰੋਟ ਨਾਲ ਅਸਥਮਾ, ਅਰਥਰਾਈਟਿਸ, ਚਮੜੀ ਰੋਗ, ਐਕਜ਼ੀਮਾਂ ਤੇ ਸੋਰਿਆਸਿਸ ਆਦਿ ਬਿਮਾਰੀਆਂ ਨਹੀਂ ਲੱਗਦੀਆਂ।

 

 

 

Related Post