ਫ਼ਲਾਂ ਦਾ ਇਸ ਤਰ੍ਹਾਂ ਕਰੋ ਸੇਵਨ, ਹੋਣਗੇ ਕਈ ਸਿਹਤ ਲਾਭ

By  Shaminder January 15th 2022 05:18 PM

ਫ਼ਲ (Fruits ) ਸਾਡੇ ਸਰੀਰ ਲਈ ਓਨੇਂ ਹੀ ਜ਼ਰੂਰੀ ਹੁੰਦੇ ਹਨ ਜਿੰਨਾ ਕਿ ਭੋਜਨ। ਫ਼ਲਾਂ ‘ਚ ਅਜਿਹੇ ਕਈ ਗੁਣ ਹੁੰਦੇ ਨੇ ਜੋ ਸਰੀਰ ‘ਚ ਕਈ ਤਰ੍ਹਾਂ ਦੀਆਂ ਕਮੀਆਂ ਨੂੰ ਦੂਰ ਕਰਦੇ ਹਨ । ਆਮ ਤੌਰ ‘ਤੇ ਵੇਖਣ ‘ਚ ਆਉਂਦਾ ਹੈ ਕਿ ਜ਼ਿਆਦਾਤਰ ਲੋਕ ਫ਼ਲਾਂ ਦਾ ਸੇਵਨ ਛਿਲਕੇ ਉਤਾਰ ਕੇ ਕਰਦੇ ਹਨ । ਪਰ ਫ਼ਲਾਂ ਨੂੰ ਛਿਲਕੇ ਉਤਾਰਨ ਦੇ ਨਾਲ ਕਈ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ । ਸੇਬ ਨੂੰ ਜ਼ਿਆਦਾਤਰ ਲੋਕ ਛਿਲਕਾ ਉਤਾਰ ਕੇ ਖਾਂਦੇ ਹਨ ।

immunity boost fruits image from google

ਹੋਰ ਪੜ੍ਹੋ : ਊਰਵਸ਼ੀ ਰੌਤੇਲਾ ਨੇ ਗਲਾਸ ਬੌਟਮ ‘ਤੇ ਕੀਤਾ ਅਜਿਹਾ ਸਟੰਟ, ਵੇਖ ਕੇ ਆ ਜਾਣਗੀਆਂ ਤਰੇਲੀਆਂ, ਵੀਡੀਓ ਵੇਖ ਹੋ ਜਾਓਗੇ ਹੈਰਾਨ

ਪਰ ਜੇ ਤੁਸੀਂ ਇਸ ਨੂੰ ਬਿਨਾਂ ਛਿੱਲੇ ਖਾਂਦੇ ਹੋ ਤਾਂ ਇਸ ‘ਚ ਮੌਜੂਦ ਕਈ ਤੱਤ ਫਾਇਦਾ ਪਹੁੰਚਾਉਂਦੇ ਹਨ । ਇਸੇ ਤਰ੍ਹਾਂ ਅਮਰੂਦ ਨੂੰ ਵੀ ਛਿਲਕਾ ਉਤਾਰ ਕੇ ਹੀ ਖਾਣਾ ਚਾਹੀਦਾ ਹੈ । ਸੰਤਰੇ ਨੂੰ ਤਾਂ ਆਮ ਤੌਰ ‘ਤੇ ਛਿੱਲ ਕੇ ਹੀ ਖਾਧਾ ਜਾਂਦਾ ਹੈ ਪਰ ਇਸ ਦੀ ਰੇਸ਼ੇਦਾਰ ਫਾੜੀਆਂ ਨੂੰ ਹੀ ਖਾਣਾ ਚਾਹੀਦਾ ਹੈ ।

fruits,, image from google

ਕੇਲੇ ਵੀ ਅਸੀਂ ਛਿੱਲ ਕੇ ਹੀ ਖਾਂਦੇ ਹਾਂ, ਪਰ ਖੈਰ ਕੋਈ ਵੀ ਕੇਲੇ ਦਾ ਛਿਲਕਾ ਨਹੀਂ ਖਾਂਦਾ, ਪਰ ਕੀ ਤੁਸੀਂ ਜਾਣਦੇ ਹੋ ਕਿ ਕੇਲੇ ਦੇ ਛਿਲਕੇ ਵਿੱਚ ਇਸ ਦੇ ਗੁੱਦੇ ਦੀ ਤਰ੍ਹਾਂ ਕਾਰਬੋਹਾਈਡ੍ਰੇਟ, ਵਿਟਾਮਿਨ ਬੀ ੬, ਬੀ ੧੨, ਪੋਟਾਸ਼ੀਅਮ ਹੁੰਦਾ ਹੈ। ਦੂਜੇ ਪਾਸੇ, ਕੇਲੇ ਦੇ ਛਿਲਕੇ ਦੇ ਅੰਦਰਲੇ ਹਿੱਸੇ ਨੂੰ ਰਗੜਨ ਨਾਲ ਦੰਦਾਂ ਦਾ ਪੀਲਾਪਣ ਵੀ ਦੂਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕੀਵੀ ਨੂੰ ਵੀ ਛਿਲਕਾ ਉਤਾਰ ਕੇ ਹੀ ਖਾਧਾ ਜਾਂਦਾ ਹੈ । ਪਰ ਜੇ ਇਸ ਨੂੰ ਵੀ ਛਿਲਕੇ ਸਣੇ ਖਾਧਾ ਜਾਵੇ ਤਾਂ ਇਸ ਦੇ ਕਈ ਫਾਇਦੇ ਸਰੀਰ ਨੂੰ ਮਿਲਦੇ ਹਨ ।

 

Related Post