ਰਸੋਈ ‘ਚ ਇਸਤੇਮਾਲ ਕੀਤੇ ਜਾਣ ਵਾਲੇ ਇਹ ਮਸਾਲੇ ਸਿਹਤ ਲਈ ਹਨ ਬਹੁਤ ਗੁਣਕਾਰੀ, ਇਨ੍ਹਾਂ ਬੀਮਾਰੀਆਂ ‘ਚ ਮਿਲਦਾ ਹੈ ਫਾਇਦਾ

By  Shaminder December 20th 2021 05:21 PM

ਅੱਜ ਕੱਲ੍ਹ ਸਾਡਾ ਲਾਈਫ ਸਟਾਈਲ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ । ਜਿਸ ਕਾਰਨ ਸਾਡੀ ਸਿਹਤ (Health) ‘ਤੇ ਵੀ ਇਸ ਦਾ ਬੁਰਾ ਅਸਰ ਪੈ ਰਿਹਾ ਹੈ । ਕਿਉਂਕਿ ਬਦਲਦੀ ਜੀਵਨ ਸ਼ੈਲੀ ਦੇ ਕਾਰਨ ਸਾਨੂੰ ਕਈ ਬੀਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ । ਕੁਝ ਚੀਜ਼ਾਂ ਤੁਹਾਡੀ ਰਸੋਈ ‘ਚ ਹੀ ਤੁਹਾਨੂੰ ਮਿਲ ਜਾਣਗੀਆਂ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਹੋ । ਹਲਦੀ (Turmeric) ਨੂੰ ਗੁਣਾਂ ਦੀ ਖਾਣ ਕਿਹਾ ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ । ਹਲਦੀ ਜਿੱਥੇ ਖਾਣੇ ਦਾ ਸਵਾਦ ਵਧਾਉਂਦੀ ਹੈ । ਪਰ ਇਸ ਦੇ ਨਾਲ ਹੀ ਹਲਦੀ ਦਾ ਇਸਤੇਮਾਲ ਕਿਸੇ ਤਰ੍ਹਾਂ ਦੀ ਸੱਟ ਫੇਟ ਨੂੰ ਠੀਕ ਕਰਨ ‘ਚ ਵੀ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਜੋੜਾਂ ਦੇ ਦਰਦ ‘ਚ ਵੀ ਹਲਦੀ ਗੁਣਕਾਰੀ ਮੰਨੀ ਜਾਂਦੀ ਹੈ ।

haldi . image From google

ਹੋਰ ਪੜ੍ਹੋ : ਬੁਰਜ ਖਲੀਫਾ ‘ਤੇ ਦਿਖਾਏ ਜਾਣੇ ਵਾਲੇ ਪਹਿਲੇ ਪੰਜਾਬੀ ਅਦਾਕਾਰ ਬਣੇ ਐਮੀ ਵਿਰਕ

ਹਲਦੀ ਵਾਲੇ ਦੁੱਧ ਦਾ ਸੇਵਨ ਕਰਨ ਦੇ ਨਾਲ ਕਈ ਤਰ੍ਹਾਂ ਦੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ । ਹੁਣ ਗੱਲ ਕਰਦੇ ਹਾਂ ਅਸ਼ਵਗੰਧਾ ਦੀ । ਇਹ ਇੱਕ ਜੜੀ ਹੁੰਦੀ ਹੈ, ਇਸ ਦਾ ਇਸਤੇਮਾਲ ਹਾਰਮੋਨਲ ਸੰਤੁਲਨ, ਹੱਡੀਆਂ ਅਤੇ ਵਾਲਾਂ ਲਈ ਵਧੀਆ ਮੰਨਿਆ ਜਾਂਦਾ ਹੈ ।

dal chini ,, image From google

ਇਸ ਤੋਂ ਇਲਾਵਾ ਦਾਲਚੀਨੀ ਸਾਡੀ ਰਸੋਈ ‘ਚ ਆਮ ਤੌਰ ‘ਤੇ ਵਰਤਿਆ ਜਾਣ ਵਾਲਾ ਮਸਾਲਾ ਹੈ । ਜੋ ਭੋਜਨ ਦਾ ਸਵਾਦ ਵਧਾਉਣ ਦੇ ਨਾਲ ਨਾਲ ਸਿਹਤ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ।ਹਰੀ ਇਲਾਇਚੀ ਸਾਹ, ਪਾਚਨ, ਓਰਲ ਹੈਲਥ ਅਤੇ ਕਿਡਨੀ ਨੂੰ ਡੀਟੌਕਸ ਕਰਨ ਲਈ ਰੋਜ਼ਾਨਾ ੨ ਹਰੀ ਇਲਾਇਚੀ ਦਾ ਸੇਵਨ ਕਰੋ। ਤੁਲਸੀ ਦਾ ਇਸਤੇਮਾਲ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ।ਇਹ ਜਿੱਥੇ ਇਮਿਊਨਿਟੀ ਨੂੰ ਵਧਾਉਂਦੀ ਹੈ, ਉੱਥੇ ਹੀ ਗਲੇ ਦੀ ਖਰਾਸ਼, ਜੁਕਾਮ ਤੋਂ ਵੀ ਰਾਹਤ ਦਿਵਾਉਂਦੀ ਹੈ । ਇਸ ਦੇ ਇਲਾਵਾ ਲੀਵਰ ਡੀਟੌਕਸ, ਗਲੋਇੰਗ ਸਕਿਨ ਅਤੇ ਦਿਮਾਗੀ ਪ੍ਰਣਾਲੀ ਲਈ ਵੀ ਫਾਇਦੇਮੰਦ ਹੈ। ਜੀਰਾ ਬਲੱਡ ਸਰਕੂਲੇਸ਼ਨ ਵਧਾਉਂਣ ‘ਚ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਭੋਜਨ ਵਿਚ ਜੀਰੇ ਦੀ ਵਰਤੋਂ ਦਿਮਾਗ ਦੀ ਕਾਰਜਸ਼ੀਲਤਾ, ਪਾਚਨ ਅਤੇ ਲੀਵਰ ਦੇ ਕੰਮ ਨੂੰ ਸਹੀ ਰੱਖਦੀ ਹੈ।

 

Related Post