ਦੰਦਾਂ ਨੂੰ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਚਮਕਦਾਰ

By  Shaminder April 7th 2021 06:00 PM

ਅਕਸਰ ਕਿਹਾ ਜਾਂਦਾ ਹੈ ਕਿ ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸੁਆਦ ਗਿਆ । ਜੀ ਹਾਂ ਦੰਦ ਸਾਡੇ ਸਰੀਰ ਦਾ ਅਜਿਹਾ ਅੰਗ ਹਨ ਜਿਸ ਨਾਲ ਅਸੀਂ ਆਪਣੀ ਖੁਰਾਕ ਆਪਣੇ ਸਰੀਰ ਤੱਕ ਪਹੁੰਚਾਉਂਦੇ ਹਾਂ । ਪਰ ਅੱਜ ਕੱਲ੍ਹ ਦਾ ਰਹਿਣ ਸਹਿਣ ਅਤੇ ਦੰਦਾਂ ਪ੍ਰਤੀ ਲਾਪਰਵਾਹੀ ਕਾਰਨ ਸਾਨੂੰ ਕਈ ਵਾਰ ਪੀਲੇ ਦੰਦਾਂ ਕਾਰਨ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ।

teeth

ਹੋਰ ਪੜ੍ਹੋ : ਗਾਇਕ ਮੀਕਾ ਸਿੰਘ ਦੇ ਘਰ ਰਿਚਾ ਸ਼ਰਮਾ ਨੇ ਕੀਤਾ ਸ਼ਬਦ ਗਾਇਨ, ਵੀਡੀਓ ਕੀਤੀ ਸ਼ੇਅਰ

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਦੰਦ ਪੀਲੇ ਕਿਉਂ ਪੈ ਜਾਂਦੇ ਹਨ ਅਤੇ ਇਨ੍ਹਾਂ ਨੂੰ ਚਿੱਟੇ ਕਰਨ ਦੇ ਲਈ ਕਿਸ ਤਰ੍ਹਾਂ ਦੇ ਉਪਾਅ ਕਰਨੇ ਚਾਹੀਦੇ ਹਨ । ਇਹ ਉਪਾਅ ਅਪਣਾ ਕੇ ਤੁਸੀਂ ਆਪਣੇ ਦੰਦਾਂ ਨੂੰ ਚਮਕਦਾਰ ਬਣਾ ਸਕਦੇ ਹੋ । ਦੰਦ ਪੀਲੇ ਕਿਉਂ ਹੁੰਦੇ ਹਨ ? ਗੈਰ ਸੇਹਤਮੰਦ ਜੀਵਨਸ਼ੈਲੀ ਨਾਲ ਜੁੜੀਆਂ ਗਤੀਵਿਧੀਆਂ ਜਿਵੇਂ ਕਿ ਸਮੋਕਿੰਗ ਅਤੇ ਸ਼ਰਾਬ ਦਾ ਸੇਵਨ।

teeth

ਦੰਦ ਦਾ ਇਸਤੇਮਾਲ ਕਰਕੇ ਦੰਦ ਦੇ ਬਾਹਰੀ ਪਰਤ ਕਾ ਪਤਲਾ ਹੋ ਜਾਣਾ। ਉਮਰ ਵਧਣ ਨਾਲ ਵੀ ਦੰਦਾਂ ਦਾ ਰੰਗ ਬਦਲਣ ਲਗ ਜਾਂਦਾ ਹੈ।ਕੁਝ ਟਿਪਸ ਦੀ ਮਦਦ ਨਾਲ ਤੁਸੀਂ ਆਪਣੇ ਦੰਦਾਂ ਨੂੰ ਵਧੇਰੇ ਤੰਦਰੁਸਤ ਅਤੇ ਚਿੱਟੇ ਬਣਾ ਸਕਦੇ ਹੋ। ਖੋਜ ਅਨੁਸਾਰ, ਇਹ ਪਾਇਆ ਗਿਆ ਕਿ ਸੇਬ ਦਾ ਸਿਰਕਾ ਦੰਦਾਂ ਨੂੰ ਵਧੇਰੇ ਚਿੱਟੇ ਕਰਨ 'ਚ ਸਹਾਇਤਾ ਕਰ ਸਕਦਾ ਹੈ।

ਹਾਲਾਂਕਿ, ਇਸ ਦੀ ਵਰਤੋਂ ਥੋੜ੍ਹੀ ਮਾਤਰਾ ਵਿੱਚ ਕੀਤੀ ਜਾਣੀ ਚਾਹੀਦੀ ਹੈ ਅਤੇ ਨਿਯਮਿਤ ਰੂਪ ਵਿੱਚ ਨਹੀਂ ਵਰਤੀ ਜਾਣੀ ਚਾਹੀਦੀ ਕਿਉਂਕਿ ਇਹ ਦੰਦਾਂ ਦੀ ਸਤਹ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਦੰਦਾਂ ਨੂੰ ਦਿਨ 'ਚ ਦੋ ਵਾਰ 2-3 ਮਿੰਟ ਲਈ ਬੁਰਸ਼ ਕਰਨਾ ਚਾਹੀਦਾ ਹੈ। ਆਪਣੇ ਮੂੰਹ ਦੇ ਹਰ ਹਿੱਸੇ ਨੂੰ ਸਾਫ ਕਰੋ। ਤੁਸੀਂ ਆਪਣੇ ਦੰਦਾਂ ਨੂੰ ਵਧੇਰੇ ਚਿੱਟੇ ਬਣਾਉਣ ਲਈ ਦੰਦਾਂ ਨੂੰ ਚਿੱਟਾ ਕਰਨ ਵਾਲੇ ਟੁੱਥਪੇਸਟ ਦੀ ਚੋਣ ਕਰ ਸਕਦੇ ਹੋ।

 

Related Post