ਸੁਪਰਸਟਾਰ ਮਹੇਸ਼ ਬਾਬੂ ਨੇ SSMB28 ਦਾ ਪੋਸਟਰ ਸ਼ੇਅਰ ਆਪਣੇ ਪਿਤਾ ਨੂੰ ਦਿੱਤੀ ਜਨਮਦਿਨ ਦੀ ਸ਼ਰਧਾਂਜਲੀ
ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ ਨੇ ਅੱਜ ਆਪਣੇ ਪਿਤਾ ਦੇ ਜਨਮਦਿਨ ਵਾਲੇ ਦਿਨ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸ਼ੇਅਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਹ ਫਿਲਮ ਅਗਲੇ ਸਾਲ 13 ਜਨਵਰੀ ਨੂੰ ਰਿਲੀਜ਼ ਹੋਵੇਗੀ ।
ਟਾਲੀਵੁੱਡ ਦੇ ਪ੍ਰਿੰਸ ਕਹੇ ਜਾਣ ਵਾਲੇ ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ ( Mahesh Babu) 31 ਮਈ ਨੂੰ ਆਪਣੇ ਪਿਤਾ ਕ੍ਰਿਸ਼ਨਾ ਦਾ 80ਵਾਂ ਜਨਮਦਿਨ ਮਨਾ ਰਹੇ ਹਨ। ਮਹੇਸ਼ ਬਾਬੂ ਦੇ ਸਟਾਰ ਪਿਤਾ ਦਾ ਪਿਛਲੇ ਸਾਲ 15 ਨਵੰਬਰ (2022) ਨੂੰ ਦਿਹਾਂਤ ਹੋ ਗਿਆ ਸੀ। ਮਹੇਸ਼ ਦੇ ਪਿਤਾ ਦੇ ਦੇਹਾਂਤ ਕਾਰਨ ਸਾਊਥ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਸਾਊਥ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਮਹੇਸ਼ ਦੇ ਪਿਤਾ ਦੀ ਮੌਤ 'ਤੇ ਸੋਗ ਪ੍ਰਗਟ ਕਰਨ ਲਈ ਅਭਿਨੇਤਾ ਦੇ ਘਰ ਪਹੁੰਚੇ ਸਨ। ਇਸ ਦੇ ਨਾਲ ਹੀ 31 ਮਈ 1943 ਨੂੰ ਜਨਮੇ ਕ੍ਰਿਸ਼ਨਾ ਦਾ ਅੱਜ 80ਵਾਂ ਜਨਮ ਦਿਨ ਹੈ।
_17601c08c06874fb04d8330a74720b25_1280X720.webp)
ਤੁਹਾਨੂੰ ਦਸ ਦੇਈਏ ਕਿ ਮਹੇਸ਼ ਨੇ ਆਪਣੇ ਪਿਤਾ ਨੂੰ ਜਨਮਦਿਨ 'ਤੇ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਜਿਹੇ 'ਚ ਆਪਣੇ ਪਿਤਾ ਦੇ ਜਨਮਦਿਨ ਦੇ ਮੌਕੇ 'ਤੇ ਮਹੇਸ਼ ਨੇ ਆਪਣੇ ਪਿਤਾ ਨੂੰ ਖਾਸ ਅੰਦਾਜ਼ 'ਚ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੀ ਆਉਣ ਵਾਲੀ ਫਿਲਮ SSMB28 ਦਾ ਪੋਸਟਰ ਸ਼ੇਅਰ ਕੀਤਾ ਹੈ। ਫਿਲਮ ਦੇ ਆਪਣੇ ਸ਼ਾਨਦਾਰ ਪੋਸਟਰ ਨੂੰ ਸਾਂਝਾ ਕਰਦੇ ਹੋਏ, ਅਦਾਕਾਰ ਨੇ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ। ਮਹੇਸ਼ ਨੇ ਇਸ ਪੋਸਟ ਦੇ ਨਾਲ ਲਿਖਿਆ, 'ਅੱਜ ਦਾ ਪਲ ਸਭ ਤੋਂ ਖਾਸ ਹੈ, ਮੇਰੇ ਪਿਤਾ ਮੇਰੇ ਵੱਲੋਂ ਖਾਸ ਤੋਹਫਾ'। ਤੁਹਾਨੂੰ ਦਸ ਦੇਈਏ ਕਿ ਇਸ ਖਾਸ ਦਿਨ 'ਤੇ ਟਾਈਟਲ ਅਤੇ ਫਰਸਟ ਲੁੱਕ ਦਾ ਟੀਜ਼ਰ ਵੀ ਰਿਲੀਜ਼ ਕੀਤਾ ਜਾਵੇਗਾ।

ਇਸ ਫਿਲਮ ਨੂੰ ਤ੍ਰਿਵਿਕਰਮ ਸ਼੍ਰੀਨਿਵਾਸ ਬਣਾ ਰਹੇ ਹਨ। ਇਸ ਤੋਂ ਪਹਿਲਾਂ ਸਾਲ 2020 ਵਿੱਚ ਤ੍ਰਿਵਿਕਰਮ ਨੇ ਅੱਲੂ ਅਰਜੁਨ ਅਤੇ ਪੂਜਾ ਹੇਗੜੇ ਨੂੰ ਲੈ ਕੇ ਫਿਲਮ 'ਆਲਾ ਵੈਕੁੰਥਰਪੁਰਲੋ' ਬਣਾਈ ਸੀ, ਜੋ ਬਲਾਕਬਸਟਰ ਸਾਬਤ ਹੋਈ ਸੀ। ਇਸ ਦੇ ਨਾਲ ਹੀ ਹੁਣ SSMB28 ਤੋਂ ਤ੍ਰਿਵਿਕਰਮ ਸਾਊਥ ਸਟਾਰ ਮਹੇਸ਼ ਬਾਬੂ ਨਾਲ ਵੀ ਅਜਿਹਾ ਹੀ ਧਮਾਕੇਦਾਰ ਫਿਲਮ ਲਿਆਉਣ ਜਾ ਰਹੇ ਹਨ। ਮਹੇਸ਼ ਬਾਬੂ ਦੀ ਫਿਲਮ 'ਚ ਦੱਖਣ ਦੀ ਅਦਾਕਾਰਾ ਪੂਜਾ ਹੇਗੜੇ ਨੂੰ ਵੀ ਕਾਸਟ ਕੀਤਾ ਗਿਆ ਹੈ।
_f6811fcc9f64dec275d847b934054836_1280X720.webp)
ਇਸ ਦੇ ਨਾਲ ਹੀ ਫਿਲਮ 'ਚ ਅਭਿਨੇਤਰੀ ਸ਼੍ਰੀਲੀਲਾ ਅਤੇ ਜਗਪਤੀ ਬਾਬੂ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੀਆਂ ਹਨ। ਇਹ ਫਿਲਮ 13 ਜਨਵਰੀ 2024 ਨੂੰ ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਮਹੇਸ਼ ਬਾਬੂ ਪਿਛਲੀ ਵਾਰ ਐਕਸ਼ਨ ਐਂਟਰਟੇਨਮੈਂ ਨਾਲ ਭਰੀ 'ਸਰਕਾਰੂ ਵਾਰੀ ਪਾਤਾ' ਵਿੱਚ ਦਿਆਈ ਦਿੱਤੇ ਸਨ। ਤੁਹਾਨੂੰ ਦਸ ਦੇਈਏ ਕਿ ਮਹੇਸ਼ ਬਾਬੂ ਦੀ ਪ੍ਰਸਿੱਧੀ ਸਾਊਥ ਦੇ ਨਾਲ ਨਾਲ ਪੂਰੇ ਦੇਸ਼ ਵਿੱਚ ਹੈ। ਉਨ੍ਹਾਂ ਦੀਆਂ ਕਈ ਫਿਲਮਾਂ ਹਿੰਦੀ ਵਿੱਚ ਡਬ ਹੋ ਕੇ ਹਿੰਗੀ ਬੈਲਟ ਵਾਲੀ ਆਡੀਅੰਸ ਨੂੰ ਆਪਣਾ ਦਿਵਾਨਾ ਬਣਾ ਚੁਕੀਆਂ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਆਉਣ ਵਾਲੀ ਫਿਲਮ ਦਾ ਪੂਰੇ ਦੇਸ਼ ਨੂੰ ਇੰਤਜ਼ਾਰ ਹੈ।