ਅਦਾਕਾਰਾ ਕਾਜਲ ਅਗਰਵਾਲ ਨੇ ਪੁੱਤਰ ਦੇ ਜਨਮ ਦਿਨ ‘ਤੇ ਪਹਿਲੀ ਵਾਰ ਬੇਟੇ ਦਾ ਦਿਖਾਇਆ ਚਿਹਰਾ
ਕਾਜਲ ਅਗਰਵਾਲ ਨੇ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਪਹਿਲੀ ਵਾਰ ਦੁਨੀਆ ਨੂੰ ਚਿਹਰਾ ਵਿਖਾਇਆ ਹੈ । ਆਪਣੇ ਪੁੱਤਰ ਨੀਲ ਦੇ ਨਾਲ ਕੁਝ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਪੁੱਤਰ ਦੇ ਲਈ ਇੱਕ ਬਹੁਤ ਹੀ ਖ਼ਾਸ ਨੋਟ ਵੀ ਲਿਖਿਆ ਹੈ।
ਅਦਾਕਾਰਾ ਕਾਜਲ ਅਗਰਵਾਲ (Kajal Aggarwal)ਦਾ ਪੁੱਤਰ ਦਾ ਅੱਜ ਇੱਕ ਸਾਲ ਦਾ ਹੋ ਗਿਆ ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਬੇਟੇ (Son)ਦੀ ਬਹੁਤ ਹੀ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਕਦੇ ਵੀ ਆਪਣੇ ਪੁੱਤਰ ਦਾ ਚਿਹਰਾ ਨਹੀਂ ਦਿਖਾਇਆ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਸਟਾਈਲ ‘ਚ ਨਿਰਮਲ ਰਿਸ਼ੀ ਨੇ ਪੱਟ ‘ਤੇ ਥਾਪੀ ਮਾਰ ਵੰਗਾਰੇ ਵਿਰੋਧੀ, ਵੀਡੀਓ ਹੋ ਰਿਹਾ ਵਾਇਰਲ
ਪਹਿਲੀ ਵਾਰ ਪੁੱਤ ਦਾ ਚਿਹਰਾ ਕੀਤਾ ਜੱਗ ਜ਼ਾਹਿਰ
ਕਾਜਲ ਅਗਰਵਾਲ ਨੇ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਪਹਿਲੀ ਵਾਰ ਦੁਨੀਆ ਨੂੰ ਚਿਹਰਾ ਵਿਖਾਇਆ ਹੈ । ਆਪਣੇ ਪੁੱਤਰ ਨੀਲ ਦੇ ਨਾਲ ਕੁਝ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਪੁੱਤਰ ਦੇ ਲਈ ਇੱਕ ਬਹੁਤ ਹੀ ਖ਼ਾਸ ਨੋਟ ਵੀ ਲਿਖਿਆ ਹੈ।
_cebbeb4fc080773b6d42cc1785c0dec1_1280X720.webp)
ਅਦਾਕਾਰਾ ਦੇ ਪੁੱਤਰ ਦੇ ਜਨਮਦਿਨ ‘ਤੇ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਵਧਾਈ ਦਿੱਤੀ ਹੈ । ਅਦਾਕਾਰਾ ਨੇਹਾ ਧੂਪੀਆ, ਰਕੁਲਪ੍ਰੀਤ ਸਿੰਘ ਸਣੇ ਕਈ ਸੈਲੀਬ੍ਰੇਟੀਜ਼ ਨੇ ਕਾਜਲ ਨੂੰ ਪੁੱਤਰ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ ।
_1130a9d5f2b9516017ea117846485a8d_1280X720.webp)
ਕਾਜਲ ਅਗਰਵਾਲ ਨੇ 2020 ‘ਚ ਕਰਵਾਇਆ ਸੀ ਵਿਆਹ
ਅਦਾਕਾਰਾ ਕਾਜਲ ਅਗਰਵਾਲ ਨੇ 2020 ‘ਚ ਗੌਤਮ ਕਿਚਲੂ ਦੇ ਨਾਲ ਵਿਆਹ ਕਰਵਾਇਆ ਸੀ ਨ। ਇਸ ਵਿਆਹ ‘ਚ ਅਦਾਕਾਰਾ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ਅਤੇ ਬਹੁਤ ਹੀ ਸਾਦਗੀ ਦੇ ਨਾਲ ਦੋਵਾਂ ਦਾ ਵਿਆਹ ਹੋਇਆ ਸੀ । ਬੀਤੇ ਸਾਲ ੨੦ ਅਪ੍ਰੈਲ ਨੂੰ ਇਹ ਜੋੜੀ ਇੱਕ ਬੱਚੇ ਦੇ ਮਾਤਾ ਪਿਤਾ ਬਣੇ ਸਨ ।