ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਮੂਲ ਇੰਡੀਆ ਨੇ ਦਿੱਤੀ ਸ਼ਰਧਾਂਜਲੀ

ਅਮੂਲ ਇੰਡੀਆ ਨੇ ਖ਼ਾਸ ਅੰਦਾਜ਼ ‘ਚ ਇੱਕ ਕੈਪਸ਼ਨ ਦਿੰਦੇ ਹੋਏ ਲਿਖਿਆ ‘ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਬਹੁਤ ਸਤਿਕਾਰਯੋਗ ਨੇਤਾ ਨੂੰ ਸ਼ਰਧਾਂਜਲੀ’।

By  Shaminder April 28th 2023 03:38 PM -- Updated: April 28th 2023 03:44 PM

 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦਾ ਬੀਤੇ ਦਿਨ ਦਿਹਾਂਤ ਹੋ ਗਿਆ ।ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਦੇ ਲਈ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਸਨ। ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਣੇ ਕਈ ਧਾਰਮਿਕ ਸ਼ਖਸੀਅਤਾਂ ਨੇ ਵੀ ਸ਼ਰਧਾਂਜਲੀ ਦਿੱਤੀ । ਅਮੂਲ ਇੰਡੀਆ (Amul India) ਨੇ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਕੈਚ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ।


ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੇ ਫਾਰਮ ਹਾਊਸ ‘ਤੇ ਕੁਦਰਤ ਦੇ ਨਜ਼ਦੀਕ ਮੰਜੇ ‘ਤੇ ਸੌਂ ਕੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੇ ਆਏ ਨਜ਼ਰ, ਵੇਖੋ ਵੀਡੀਓ

ਅਮੂਲ ਇੰਡੀਆ ਨੇ ਖ਼ਾਸ ਅੰਦਾਜ਼ ‘ਚ ਇੱਕ ਕੈਪਸ਼ਨ ਦਿੰਦੇ ਹੋਏ ਲਿਖਿਆ ‘ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਬਹੁਤ ਸਤਿਕਾਰਯੋਗ ਨੇਤਾ ਨੂੰ ਸ਼ਰਧਾਂਜਲੀ’।

ਬੀਤੇ ਦਿਨ ਕੀਤਾ ਗਿਆ ਅੰਤਿਮ ਸਸਕਾਰ 

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬੀਤੇ ਦਿਨ ਅੰਤਿਮ ਸਸਕਾਰ ਕੀਤਾ ਗਿਆ । ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਦਿਖਾਈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਮਨੋਰੰਜਨ ਕਾਲੀਆ, ਜੇ ਪੀ ਨੱਡਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਭੁਪੇਂਦਰ ਹੁੱਡਾ, ਓਮਪ੍ਰਕਾਸ਼ ਚੌਟਾਲਾ, ਦੀਪੇਂਦਰ ਹੁੱਡਾ ਸਣੇ ਕਈ ਵੱਡੀਆਂ ਹਸਤੀਆਂ ਪਹੁੰਚੀਆਂ ਸਨ । 


ਸੁਖਬੀਰ ਸਿੰਘ ਬਾਦਲ ਹੋ ਗਏ ਸਨ ਭਾਵੁਕ 

ਆਪਣੇ ਪਿਤਾ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਭਾਵੁਕ ਹੋ ਗਏ । ਉਹ ਆਖਰੀ ਵਾਰ ਪਿਤਾ ਨੂੰ ਜੱਫੀ ਪਾ ਕੇ ਅੰਤਿਮ ਵਿਦਾਈ ਦਿੰਦੇ ਹੋਏ ਨਜ਼ਰ ਆਏ ਸਨ । ਇਸ ਮੌਕੇ ਹਰਸਿਮਰਤ ਕੌਰ ਬਾਦਲ ਵੀ ਰੋਂਦੇ ਹੋਏ ਨਜ਼ਰ ਆਏ । 

View this post on Instagram

A post shared by Amul - The Taste of India (@amul_india)






Related Post