ਅਨੀਤਾ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਬਰਥਡੇ ‘ਤੇ ਵਧਾਈ ਦੇਣ ਲਈ ਸਭ ਦਾ ਕੀਤਾ ਧੰਨਵਾਦ

ਅਨੀਤਾ ਦੇਵਗਨ ਅਜਿਹੀ ਅਦਾਕਾਰਾ ਹੈ, ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।ਅਦਾਕਾਰਾ ਹਰ ਦੂਜੀ ਫ਼ਿਲਮ ‘ਚ ਨਜ਼ਰ ਆਉਂਦੀ ਹੈ, ਬੀਤੇ ਦਿਨ ਉਸ ਨੇ ਆਪਣੀ ਫ਼ਿਲਮ ਦੇ ਸੈੱਟ ‘ਤੇ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ।

By  Shaminder March 20th 2023 11:45 AM -- Updated: March 20th 2023 12:28 PM

ਅਨੀਤਾ ਦੇਵਗਨ (Anita Devgan) ਨੇ ਬੀਤੇ ਦਿਨ ਆਪਣਾ ਜਨਮ ਦਿਨ (Birthday Celebration) ਮਨਾਇਆ । ਇਸ ਮੌਕੇ ‘ਤੇ ਉਨ੍ਹਾਂ ਦੇ ਬਰਥਡੇ ਨੂੰ ਹੋਰ ਵੀ ਖ਼ਾਸ ਬਣਾਇਆ ਉਨ੍ਹਾਂ ਦੇ ਦੋਸਤਾਂ ਅਤੇ ਮਿੱਤਰਾਂ ਨੇ । ਅਦਾਕਾਰਾ ਨੇ ਆਪਣੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਬਰਥਡੇ ‘ਤੇ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ । 


ਹੋਰ ਪੜ੍ਹੋ : ਪਿਤਾ ਕੁਲਵਿੰਦਰ ਢਿੱਲੋਂ ਦੀ 17ਵੀਂ ਬਰਸੀ ‘ਤੇ ਭਾਵੁਕ ਹੋਇਆ ਪੁੱਤਰ ਅਰਮਾਨ ਢਿੱਲੋਂ, ਕਿਹਾ 'ਜੋ ਸੁਫ਼ਨੇ ਤੁਸੀਂ ਵੇਖੇ ਸੀ ਉਨ੍ਹਾਂ ਨੂੰ ਕਰਾਂਗਾ ਪੂਰੇ'

ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ 

ਅਨੀਤਾ ਦੇਵਗਨ ਨੇ ਜਿੱਥੇ ਆਪਣੇ ਪਰਿਵਾਰ ਦੇ ਨਾਲ ਜਨਮਦਿਨ ਮਨਾਇਆ, ਉੱਥੇ ਹੀ ਆਪਣੀ ਅਗਲੀ ਫ਼ਿਲਮ ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’ ਦੇ ਸੈੱਟ ‘ਤੇ ਵੀ ਅਦਾਕਾਰਾ ਦੇ ਜਨਮ ਦਿਨ ‘ਤੇ ਕੇਕ ਕੱਟਿਆ ਗਿਆ । ਜਿਸ ਦਾ ਅਦਾਕਾਰਾ ਨੇ ਧੰਨਵਾਦ ਕੀਤਾ ਹੈ ।



ਅਨੀਤਾ ਦੇਵਗਨ ਨੇ ਫ਼ਿਲਮਾਂ ‘ਚ ਨਿਭਾਏ ਹਰ ਤਰ੍ਹਾਂ ਦੇ ਗੀਤ 

ਅਨੀਤਾ ਦੇਵਗਨ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮੇਡੀ ਜਾਂ ਫਿਰ ਨੈਗਵਿਟ ਕਿਰਦਾਰ  ਹੋਣ । ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੀ ਹੈ ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਪੜ੍ਹ ਜੇ ਜਮਾਤਾਂ ਚਾਰ ਪੰਚਣੀ ਪਿੰਡ ਦੀ ਬਣੀ’ ਦੇ ਨਾਲ ਕੀਤੀ ਸੀ ।


ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਦਿਖਾਈ ਦੇ ਰਹੀ ਹੈ । ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਹਰਦੀਪ ਗਿੱਲ ਦੇ ਨਾਲ ਉਨ੍ਹਾਂ ਨੇ ਵਿਆਹ ਕਰਵਾਇਆ ਹੈ ਅਤੇ ਦੋਵਾਂ ਦਾ ਇੱਕ ਪੁੱਤਰ ਹੈ । 








Related Post