ਮਾਧੁਰੀ ਦਿਕਸ਼ਿਤ ਨਾਲ ਵੜਾਪਾਵ ਦਾ ਮਜ਼ਾ ਲੈਂਦੇ ਨਜ਼ਰ ਆਏ Apple ਦੇ CEO ਟਿਮ ਕੁੱਕ, ਵਾਇਰਲ ਹੋਇਆਂ ਤਸਵੀਰਾਂ 'ਤੇ ਲੋਕਾਂ ਨੇ ਦਿੱਤਾ ਮਜ਼ੇਦਾਰ ਰਿਐਕਸ਼ਨ

ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਸੋਮਵਾਰ ਸ਼ਾਮ ਨੂੰ ਐਪਲ ਦੇ ਸੀਈਓ ਟਿਮ ਕੁੱਕ ਨਾਲ ਮੁਲਾਕਾਤ ਕੀਤੀ। ਦੋਵਾਂ ਦੀ ਇਹ ਮੁਲਾਕਾਤ ਬਹੁਤ ਖਾਸ ਸੀ। ਇਸ ਦੌਰਾਨ ਮਾਧੁਰੀ ਨੇ ਟਿਮ ਕੁੱਕ ਨੂੰ ਮੁੰਬਈ ਦੀ ਮਸ਼ਹੂਰ ਡਿਸ਼ ਵੜਾਪਾਵ ਖੁਆਇਆ।

By  Pushp Raj April 18th 2023 01:12 PM

Madhuri Dixit and Tim Cook: ਬਾਲੀਵੁੱਡ ਦੀ ਧੱਕ-ਧੱਕ ਗਰਲ ਯਾਨੀ ਕਿ ਮਾਧੁਰੀ ਦੀਕਸ਼ਿਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਰ ਰੋਜ਼ ਅਭਿਨੇਤਰੀ ਕੁਝ ਨਾਂ ਕੁਝ ਨਵਾਂ ਪੋਸਟ ਕਰਦੀ ਹੈ। ਹਾਲ ਹੀ ਵਿੱਚ ਮਾਧੁਰੀ ਦਿਕਸ਼ਿਤ ਨੇਨੇ ਨੇ ਸੋਮਵਾਰ ਸ਼ਾਮ ਨੂੰ ਐਪਲ ਕੰਪਨੀ ਦੇ ਸੀਈਓ ਟਿਮ ਕੁੱਕ ਨਾਲ ਮੁਲਾਕਾਤ ਕੀਤੀ। ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 


ਮਾਧੁਰੀ ਨਾਲ ਵੜਾਪਾਵ ਦਾ ਮਜ਼ਾ ਲੈਂਦੇ ਨਜ਼ਰ ਆਏ ਟਿਮ ਕੁੱਕ 

ਦਰਅਸਲ, ਮੰਗਲਵਾਰ ਨੂੰ ਮੁੰਬਈ 'ਚ ਅਧਿਕਾਰਿਤ ਐਪਲ ਸਟੋਰ ਖੁੱਲ੍ਹਣ ਜਾ ਰਿਹਾ ਹੈ, ਜਿਸ ਕਾਰਨ ਟਿਮ ਕੁੱਕ ਇਨ੍ਹੀਂ ਦਿਨੀਂ ਮੁੰਬਈ 'ਚ ਹਨ। ਟਿਮ ਕੁੱਕ ਲਈ ਸਿਤਾਰਿਆਂ ਦੇ ਸ਼ਹਿਰ ਵਿੱਚ ਮਸ਼ਹੂਰ ਲੋਕਾਂ ਨੂੰ ਨਾਂ ਮਿਲਣਾ ਅਸੰਭਵ ਹੈ. ਅਜਿਹੇ 'ਚ ਸੋਮਵਾਰ ਨੂੰ ਮਾਧੁਰੀ ਦੀਕਸ਼ਿਤ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਮੁੰਬਈ ਦੀ  ਮਸ਼ਹੂਰ ਡਿਸ਼ ਵੜਾਪਾਵ ਵੀ ਖੁਆਇਆ।

Can’t think of a better welcome to Mumbai than Vada Pav! pic.twitter.com/ZA7TuDfUrv

— Madhuri Dixit Nene (@MadhuriDixit) April 17, 2023

ਮਾਧੁਰੀ ਦਿਕਸ਼ਿਤ ਨੇ ਆਪਣੇ ਟਵਿਟਰ ਅਤੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਦੋਵੇਂ ਹੱਸਦੇ ਅਤੇ ਵਡਾਪਾੜ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ। ਇਸ ਫੋਟੋ ਦੇ ਕੈਪਸ਼ਨ 'ਚ ਲਿਖਿਆ ਹੈ- 'ਮੁੰਬਈ 'ਚ ਵੜਾਪਾਵ ਤੋਂ ਵਧੀਆ ਸਵਾਗਤ ਨਹੀਂ ਹੋ ਸਕਦਾ।'

ਟਿਮ ਕੁੱਕ ਨੇ ਫੋਟੋ ਨੂੰ ਕੀਤਾ ਰੀਟਵੀਟ 

ਅਭਿਨੇਤਰੀ ਦੀ ਇਸ ਪੋਸਟ 'ਤੇ ਟਿਮ ਕੁੱਕ ਨੇ ਫੋਟੋ ਨੂੰ ਰੀ-ਟਵੀਟ ਕੀਤਾ ਅਤੇ ਲਿਖਿਆ, 'ਮੇਰੇ ਪਹਿਲੇ ਵੜਾਪਾਵ ਨਾਲ ਜਾਣ-ਪਛਾਣ ਕਰਵਾਉਣਲਈ ਮਾਧੁਰੀ ਦੀਕਸ਼ਿਤ ਜੀ ਦਾ ਧੰਨਵਾਦ - ਇਹ ਬਹੁਤ ਹੀ ਸੁਆਦੀ ਸੀ।' 

ਲੋਕਾਂ ਨੇ ਮਜ਼ੇਦਾਰ ਕਮੈਂਟ ਲਿਖ ਦਿੱਤਾ ਆਪਣਾ ਰਿਐਕਸ਼ਨ 

ਇਹ ਫੋਟੋ ਸੋਸ਼ਲ ਮੀਡੀਆ 'ਤੇ ਲਗਾਤਾਰ  ਵਾਇਰਲ ਹੋ ਰਹੀ ਹੈ। ਲੋਕ ਸੋਸ਼ਲ ਮੀਡੀਆ 'ਤੇ ਮਾਧੁਰੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਵਾਹ ਮਾਧੁਰੀ ਜੀ, ਤੁਸੀਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨਾਲ ਦਿਲ ਜਿੱਤ ਲੈਂਦੇ ਹੋ। ਇੱਕ ਹੋਰ ਨੇ ਲਿਖਿਆ, ਸ਼ਾਬਾਸ਼, ਉਨ੍ਹਾਂ ਨੂੰ ਵੜਾ ਪਾਵ ਖੁਆਇਆ… ਅਸੀਂ ਵੀ ਉਨ੍ਹਾਂ ਦਾ ਪੀਜ਼ਾ ਖਾ ਕੇ ਬੋਰ ਹੋ ਗਏ। ਤੀਜੇ ਨੇ ਲਿਖਿਆ, ਸ਼ਾਬਾਸ਼ ਮਾਧੁਰੀ..ਸਾਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ। 


ਹੋਰ ਪੜ੍ਹੋ: Viral Video: ਸੇਵਾਦਾਰ ਨੇ ਮਹਿਲਾ ਸ਼ਰਧਾਲੂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਾਖਲ ਹੋਣ ਤੋਂ ਰੋਕਿਆ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ, SGPC ਪ੍ਰਧਾਨ ਨੇ ਦਿੱਤਾ ਸਪੱਸ਼ਟੀਕਰਨ

ਇਨ੍ਹਾਂ ਸਭ ਕਮੈਂਟਸ ਦੇ ਵਿਚਾਲੇ ਇੱਕ ਯੂਜ਼ਰ ਨੇ ਮਜ਼ਾਕ 'ਚ ਲਿਖਿਆ, 'ਫਿਰ ਵੀ ਆਈਫੋਨ ਸਸਤਾ ਨਹੀਂ ਮਿਲੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 2016 ਵਿੱਚ ਵੀ ਮਾਧੁਰੀ ਦੀਕਸ਼ਿਤ ਅਤੇ ਉਨ੍ਹਾਂ ਦੇ ਪਤੀ ਟਿਮ ਕੁੱਕ ਨੂੰ ਮਿਲੇ ਸਨ। ਉਦੋਂ ਵੀ ਟਿਮ ਭਾਰਤ ਦੇ ਦੌਰੇ 'ਤੇ ਆਏ ਸੀ।


Related Post