ਦੁਖਦ ਖਬਰ ! ਮਸ਼ਹੂਰ ਭੋਜਪੁਰੀ ਅਦਾਕਾਰ ਬ੍ਰਿਜੇਸ਼ ਤ੍ਰਿਪਾਠੀ ਦਾ ਹੋਇਆ ਦਿਹਾਂਤ, ਹਾਰਟ ਅਟੈਕ ਕਾਰਨ ਗਈ ਜਾਨ
ਮਨੋਰੰਜਨ ਜਗਤ ਤੋਂ ਹਾਲ ਹੀ ਵਿੱਚ ਇੱਕ ਦੁਖਦ ਖਬਰ ਸਾਹਮਣੇ ਆਈ ਹੈ। ਭੋਜਪੁਰੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਬ੍ਰਿਜੇਸ਼ ਤ੍ਰਿਪਾਠੀ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ। ਮੀਡੀਆ ਰਿਪੋਟਸ ਦੇ ਮੁਤਾਬਕ ਬ੍ਰਿਜੇਸ਼ ਤ੍ਰਿਪਾਠੀ ਨੂੰ ਦੋ ਹਫਤੇ ਪਹਿਲਾਂ ਡੇਂਗੂ ਹੋਇਆ ਸੀ, ਜਿਸ ਦੇ ਚੱਲਦੇ ਉਨ੍ਹਾਂ ਨੂੰ ਮੇਰਠ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਇੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
Brijesh Tripathi Death News: ਮਨੋਰੰਜਨ ਜਗਤ ਤੋਂ ਹਾਲ ਹੀ ਵਿੱਚ ਇੱਕ ਦੁਖਦ ਖਬਰ ਸਾਹਮਣੇ ਆਈ ਹੈ। ਭੋਜਪੁਰੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਬ੍ਰਿਜੇਸ਼ ਤ੍ਰਿਪਾਠੀ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ। ਮੀਡੀਆ ਰਿਪੋਟਸ ਦੇ ਮੁਤਾਬਕ ਬ੍ਰਿਜੇਸ਼ ਤ੍ਰਿਪਾਠੀ ਨੂੰ ਦੋ ਹਫਤੇ ਪਹਿਲਾਂ ਡੇਂਗੂ ਹੋਇਆ ਸੀ, ਜਿਸ ਦੇ ਚੱਲਦੇ ਉਨ੍ਹਾਂ ਨੂੰ ਮੇਰਠ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਇੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਅਭਿਨੇਤਾ ਨੂੰ ਮੁੰਬਈ ਲਿਆਂਦਾ ਗਿਆ ਸੀ ਪਰ ਬੀਤੀ ਰਾਤ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਲਿਜਾਂਦੇ ਸਮੇਂ ਅਦਾਕਾਰ ਦੀ ਮੌਤ ਹੋ ਗਈ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਦਾਕਾਰ ਦਾ ਪਰਿਵਾਰ ਮੁੰਬਈ ਵਿੱਚ ਰਹਿੰਦਾ ਸੀ।
ਬ੍ਰਿਜੇਸ਼ ਤ੍ਰਿਪਾਠੀ ਦੀ ਮੌਤ ਦੀ ਖਬਰ ਸਾਹਮਣੇ ਆਉਣ ਮਗਰੋਂ ਭੋਜਪੁਰੀ ਇੰਡਸਟਰੀ 'ਚ ਸੋਗ ਦੀ ਲਹਿਰ ਛਾ ਗਈ ਹੈ। ਬ੍ਰਿਜੇਸ਼ ਤ੍ਰਿਪਾਠੀ ਦਾ ਅੰਤਿਮ ਸੰਸਕਾਰ ਅੱਜ, ਸੋਮਵਾਰ, 18 ਦਸੰਬਰ ਨੂੰ ਕੀਤਾ ਗਿਆ।
ਬ੍ਰਿਜੇਸ਼ ਤ੍ਰਿਪਾਠੀ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਹ 46 ਸਾਲਾਂ ਤੋਂ ਵੱਧ ਸਮੇਂ ਤੋਂ ਫਿਲਮ ਇੰਡਸਟਰੀ ਵਿੱਚ ਐਕਟਿਵ ਸਨ। ਉਨ੍ਹਾਂ ਨੇ 1979 'ਚ ਫਿਲਮ 'ਸਈਆ ਤੋਹਰੇ ਕਰਨ' ਨਾਲ ਡੈਬਿਊ ਕੀਤਾ ਸੀ। ਉਨ੍ਹਾਂ ਦੀ ਪਹਿਲੀ ਹਿੰਦੀ ਫਿਲਮ 1980 'ਚ 'ਟੈਕਸੀ ਚੋਰ' ਸੀ। ਭੋਜਪੁਰੀ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਉਹ ਬਾਲੀਵੁੱਡ ਦਾ ਹਿੱਸਾ ਵੀ ਰਹਿ ਚੁੱਕੇ। ਉਹ ਕਈ ਟੀਵੀ ਲੜੀਵਾਰਾਂ ਦਾ ਵੀ ਹਿੱਸਾ ਰਹਿ ਚੁੱਕੀ ਹੈ। ਬ੍ਰਿਜੇਸ਼ ਤ੍ਰਿਪਾਠੀ 'ਨੋ ਐਂਟਰੀ', 'ਓਮ', 'ਗੁਪਤਾ: ਦਿ ਹਿਡਨ ਟਰੂਥ', 'ਮੋਹਰਾ', 'ਦੇਵਰਾ ਭੈਲ ਦੀਵਾਨਾ', 'ਹਮਰ ਬਾਡੀਗਾਰਡ ਸ਼ਿਵਾ', 'ਡਰਾਈਵਰ ਰਾਜਾ', 'ਪਿਆ ਚਾਂਦਨੀ', 'ਰਾਮ ਕ੍ਰਿਸ਼ਨ ਬਜਰੰਗੀ' ਅਤੇ 'ਜਨਤਾ ਦਰਬਾਰ' ਸਣੇ ਕਈ ਫਿਲਮਾਂ ਕੀਤੀਆਂ।
ਬ੍ਰਿਜੇਸ਼ ਤ੍ਰਿਪਾਠੀ ਨੇ ਅਜੈ ਦੇਵਗਨ, ਅਮਿਤਾਭ ਬੱਚਨ, ਸ਼ਾਹਰੁਖ ਖਾਨ, ਸਲਮਾਨ ਖਾਨ, ਰਜਨੀਕਾਂਤ, ਧਰਮਿੰਦਰ ਅਤੇ ਵਿਨੋਦ ਖੰਨਾ ਸਣੇ ਹੋਰਾਂ ਕਈ ਸੈਲਬਸ ਨਾਲ ਸਕ੍ਰੀਨ ਸਾਂਝੀ ਕੀਤੀ। ਉਨ੍ਹਾਂ ਨੇ ਬਾਲੀਵੁੱਡ ਵਿੱਚ 250 ਤੋਂ ਵੱਧ ਫਿਲਮਾਂ ਕੀਤੀਆਂ। ਬ੍ਰਿਜੇਸ਼ ਨੇ ਭੋਜਪੁਰੀ ਫਿਲਮਾਂ ਵਿੱਚ ਮਨੋਜ ਤਿਵਾਰੀ, ਰਵੀ ਕਿਸ਼ਨ, ਦਿਨੇਸ਼ ਲਾਲ ਯਾਦਵ, ਪਵਨ ਸਿੰਘ ਅਤੇ ਖੇਸਰੀ ਲਾਲ ਯਾਦਵ ਸਣੇ ਕਈ ਲੋਕਾਂ ਨਾਲ ਕੰਮ ਕੀਤਾ ਸੀ।

ਰਵੀ ਕਿਸ਼ਨ ਨੇ ਦਿੱਤੀ ਸ਼ਰਧਾਂਜਲੀ
ਫਿਲਮ ਅਭਿਨੇਤਾ ਅਤੇ ਗੋਰਖਪੁਰ ਦੇ ਸੰਸਦ ਰਵੀ ਕਿਸ਼ਨ ਨੇ ਉਨ੍ਹਾਂ ਦੇ ਦਿਂਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ, 'ਅਸੀਂ ਬ੍ਰਿਜੇਸ਼ ਤ੍ਰਿਪਾਠੀ ਜੀ ਨਾਲ ਲਗਭਗ 100 ਫਿਲਮਾਂ ਕੀਤੀਆਂ ਹਨ, ਉਨ੍ਹਾਂ ਦਾ ਜਾਣਾ ਭੋਜਪੁਰੀ ਫਿਲਮ ਇੰਡਸਟਰੀ ਤੋਂ ਇੱਕ ਯੁੱਗ ਦਾ ਵਿਦਾਇਗੀ ਹੈ। ਪ੍ਰਮਾਤਮਾ ਉਨ੍ਹਾਂ ਦੀ ਨੇਕੀ ਆਤਮਾ ਨੂੰ ਸਵਰਗ ਵਿੱਚ ਉੱਚੇ ਸਨਮਾਨ ਨਾਲ ਸਜਾਉਣ।