ਸੀਆਈਡੀ ਫੇਮ ਦਿਨੇਸ਼ ਫਡਨੀਸ ਦਾ 57 ਸਾਲ ਦੀ ਉਮਰ ‘ਚ ਦਿਹਾਂਤ, ਮਲਟੀਪਲ ਆਰਗਨ ਫੇਲ੍ਹ ਹੋਣ ਕਾਰਨ ਹੋਈ ਮੌਤ

ਮਨੋਰੰਜਨ ਜਗਤ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਸੀਆਈਡੀ ਫੇਮ ਦਿਨੇਸ਼ ਫਡਨੀਸ ਦਾ ਦਿਹਾਂਤ ਹੋ ਗਿਆ ਹੈ।ਉਨ੍ਹਾਂ ਨੇ57 ਸਾਲ ਦੀ ਉਮਰ ‘ਚ ਆਖਰੀ ਸਾਹ ਲਏ ।

By  Shaminder December 5th 2023 12:06 PM -- Updated: December 5th 2023 01:49 PM

ਮਨੋਰੰਜਨ ਜਗਤ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਸੀਆਈਡੀ ਫੇਮ ਦਿਨੇਸ਼ ਫਡਨੀਸ ਦਾ ਦਿਹਾਂਤ ਹੋ ਗਿਆ ਹੈ।ਉਨ੍ਹਾਂ ਨੇ57 ਸਾਲ ਦੀ ਉਮਰ ‘ਚ ਆਖਰੀ ਸਾਹ ਲਏ । ਉਨ੍ਹਾਂ ਨੇ ਸੀਆਈਡੀ ਸ਼ੋਅ ‘ਚ ਜਾਂਚ ਅਧਿਕਾਰੀ ਦਾ ਕਿਰਦਾਰ ਨਿਭਾਇਆ ਸੀ । 



 ਉਨ੍ਹਾਂ ਦੀ ਮੌਤ ਮਲਟੀਪਲ ਆਰਗੇਨ ਫੇਲ੍ਹ ਹੋਣ ਦੇ ਕਾਰਨ ਹੋਈ ਹੈ।  ਉਹ ਦਿਲ ਅਤੇ ਗੁਰਦੇ ਦੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਸਨ । 30 ਨਵੰਬਰ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਅਤੇ ਅਦਾਕਾਰ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ ।

View this post on Instagram

A post shared by Dinesh Phadnis (@dineshphadnis)


ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਪੂਰੀ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੇ ਦਿਹਾਂਤ ‘ਤੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ ।ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਸਨ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਸਨ ।ਉਨ੍ਹਾਂ ਦੀ ਇੱਕ ਧੀ ਵੀ ਸੀ ਅਤੇ ਦੋਹਤੀ ਦੇ ਨਾਲ ਵੀ ਅਕਸਰ ਤਸਵੀਰਾਂ ਸ਼ੇਅਰ ਕਰਦੇ ਸਨ । ਸੀਆਈਡੀ ਸਣੇ ਹੋਰ ਵੀ ਕਈ ਸੀਰੀਅਲ ‘ਚ ਕੰਮ ਕਰ ਚੁੱਕੇ ਸਨ ।  

View this post on Instagram

A post shared by Dinesh Phadnis (@dineshphadnis)


 


 



ਹੋਰ ਪੜ੍ਹੋ 

Related Post