ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀ ਧੀ ਦਾ ਕਿਊਟ ਵੀਡੀਓ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ, ਧੀ ਨੂੰ ਖਿਡਾਉਂਦੀ ਹੋਈ ਦਿਖਾਈ ਦਿੱਤੀ ਗਾਇਕਾ

ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਧੀ ਰਾਣੀ ਦੇ ਜਨਮ ਤੋਂ ਬਾਅਦ ਪੱਬਾਂ ਭਾਰ ਹਨ । ਪੂਰਾ ਪਰਿਵਾਰ ਧੀ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ ।

By  Shaminder May 11th 2023 05:36 PM

 ਕੁਲਵਿੰਦਰ ਕੈਲੀ (Kulwinder Kally) ਅਤੇ ਗੁਰਲੇਜ ਅਖਤਰ (Gurlej Akhtar) ਅਕਸਰ ਆਪਣੀ ਧੀ ਦੇ ਨਾਲ ਕਿਊਟ ਵੀਡੀਓ ਸਾਂਝੇ ਕਰਦੀ ਰਹਿੰਦੇ  ਹਨ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਧੀ ਦੇ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਦੀ ਧੀ ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ । 


View this post on Instagram

A post shared by Gurlej Akhtar (@gurlejakhtarmusic)


ਹੋਰ ਪੜ੍ਹੋ :  ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਮੌਤ ਨੂੰ ਲੈ ਕੇ ਸ਼ਾਗਿਰਦ ਨੇ ਖੋਲ੍ਹੇ ਕਈ ਰਾਜ਼, ‘ਚਮਕੀਲੇ’ ਬਾਰੇ ਗੱਲ ਕਰ ਭਾਵੁਕ ਹੋਇਆ ਸ਼ਾਗਿਰਦ

ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਧੀ ਨੂੰ ਲੈ ਕੇ ਪੱਬਾਂ ਭਾਰ 

ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਧੀ ਰਾਣੀ ਦੇ ਜਨਮ ਤੋਂ ਬਾਅਦ ਪੱਬਾਂ ਭਾਰ ਹਨ । ਪੂਰਾ ਪਰਿਵਾਰ ਧੀ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ । ਸੋਸ਼ਲ ਮੀਡੀਆ ‘ਤੇ ਗਾਇਕ ਜੋੜੀ ਦੀ ਵੱਡੀ ਫੈਨ ਫਾਲੋਵਿੰਗ ਹੈ । ਹਾਲ ਹੀ ‘ਚ ਇਸ ਗਾਇਕ ਜੋੜੀ ਨੇ ਨਵੇਂ ਘਰ ‘ਚ ਵੀ ਗ੍ਰਹਿ ਪ੍ਰਵੇਸ਼ ਕੀਤਾ ਹੈ ।


ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਗਾਇਕ ਜੋੜੀ ਦਾ ਪੂਰਾ ਪਰਿਵਾਰ ਗਾਇਕੀ ਦੇ ਖੇਤਰ ਨੂੰ ਸਮਰਪਿਤ ਹੈ । ਗੁਰਲੇਜ ਅਖਤਰ ਦੇ ਦੋਵੇਂ ਭਰਾ ਅਤੇ ਭੈਣ ਜਸਮੀਨ ਅਖਤਰ ਵੀ ਵਧੀਆ ਗਾਇਕ ਹਨ । ਗਾਇਕ ਜੋੜੀ ਦਾ ਪੁੱਤਰ ਦਾਨਵੀਰ ਸਿੰਘ ਵੀ ਆਪਣੇ ਮਾਪਿਆਂ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਗਾਇਕੀ ਦੀਆਂ ਬਾਰੀਕੀਆਂ ਸਿੱਖ ਰਿਹਾ ਹੈ । 


ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਦਿੱਤੇ ਕਈ ਹਿੱਟ ਗੀਤ 

ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਠੁੱਕਬਾਜ਼’, ‘ਨੌਨਵੈੱਜ’, ‘ਸਾਥੀਆ’, ‘ਸੋਹਣੀਏ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । 

View this post on Instagram

A post shared by Gurlej Akhtar (@gurlejakhtarmusic)






Related Post