Dhanteras 2023: ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣਾ ਹੁੰਦਾ ਹੈ ਸ਼ੁਭ, ਜਾਣੋ ਖਰੀਦਾਰੀ ਤੇ ਪੂਜਾ ਦਾ ਸ਼ੁਭ ਮਹੂਰਤ
ਹਿੰਦੂ ਧਰਮ ਵਿੱਚ ਧਨਤੇਰਸ (Dhanteras) ਦਾ ਬਹੁਤ ਮਹੱਤਵ ਹੈ। ਇਸ ਦਿਨ ਤੋਂ ਬਾਅਦ ਦੀਵਾਲੀ ਦਾ ਤਿਉਹਾਰ ਵੀ ਸ਼ੁਰੂ ਹੁੰਦਾ ਹੈ ਅਤੇ ਤੀਜੇ ਦਿਨ ਵੱਡੀ ਦੀਵਾਲੀ ਮਨਾਈ ਜਾਂਦੀ ਹੈ। ਇਸ ਸਾਲ ਧਨਤੇਰਸ 10 ਨਵੰਬਰ ਅਤੇ ਦੀਵਾਲੀ 12 ਨਵੰਬਰ ਨੂੰ ਮਨਾਈ ਜਾਵੇਗੀ। ਅਜਿਹਾ ਮੰਨਿਆ ਜਾਂਦਾ ਹੈ ਕਿ ਧਨਤੇਰਸ 'ਤੇ ਲਕਸ਼ਮੀ ਜੀ ਦੀ ਪੂਜਾ ਕਰਨ ਨਾਲ ਘਰ 'ਚ ਧਨ, ਖੁਸ਼ਹਾਲੀ ਅਤੇ ਬਰਕਤ ਆਉਂਦੀ ਹੈ। ਇਸ ਤੋਂ ਇਲਾਵਾ ਧਨਤੇਰਸ ਦੇ ਦਿਨ ਧਨ ਦੇ ਦੇਵਤਾ ਕੁਬੇਰ ਦੀ ਵੀ ਪੂਜਾ ਕੀਤੀ ਜਾਂਦੀ ਹੈ।
Dhanteras 2023 : ਹਿੰਦੂ ਧਰਮ ਵਿੱਚ ਧਨਤੇਰਸ (Dhanteras) ਦਾ ਬਹੁਤ ਮਹੱਤਵ ਹੈ। ਇਸ ਦਿਨ ਤੋਂ ਬਾਅਦ ਦੀਵਾਲੀ ਦਾ ਤਿਉਹਾਰ ਵੀ ਸ਼ੁਰੂ ਹੁੰਦਾ ਹੈ ਅਤੇ ਤੀਜੇ ਦਿਨ ਵੱਡੀ ਦੀਵਾਲੀ ਮਨਾਈ ਜਾਂਦੀ ਹੈ। ਇਸ ਸਾਲ ਧਨਤੇਰਸ 10 ਨਵੰਬਰ ਅਤੇ ਦੀਵਾਲੀ 12 ਨਵੰਬਰ ਨੂੰ ਮਨਾਈ ਜਾਵੇਗੀ। ਅਜਿਹਾ ਮੰਨਿਆ ਜਾਂਦਾ ਹੈ ਕਿ ਧਨਤੇਰਸ 'ਤੇ ਲਕਸ਼ਮੀ ਜੀ ਦੀ ਪੂਜਾ ਕਰਨ ਨਾਲ ਘਰ 'ਚ ਧਨ, ਖੁਸ਼ਹਾਲੀ ਅਤੇ ਬਰਕਤ ਆਉਂਦੀ ਹੈ। ਇਸ ਤੋਂ ਇਲਾਵਾ ਧਨਤੇਰਸ ਦੇ ਦਿਨ ਧਨ ਦੇ ਦੇਵਤਾ ਕੁਬੇਰ ਦੀ ਵੀ ਪੂਜਾ ਕੀਤੀ ਜਾਂਦੀ ਹੈ।
ਧਨਤੇਰਸ ਦੇ ਦਿਨ ਲੋਕ ਸੋਨੇ, ਚਾਂਦੀ ਦੇ ਸਿੱਕੇ, ਗਹਿਣੇ ਅਤੇ ਭਾਂਡੇ ਆਦਿ ਖਰੀਦਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਸੋਨੇ, ਚਾਂਦੀ ਦੇ ਗਹਿਣੇ ਜਾਂ ਸਿੱਕੇ ਖਰੀਦਣਾ ਬਹੁਤ ਸ਼ੁਭ ਹੁੰਦਾ ਹੈ। ਅਜਿਹਾ ਕਰਨ ਦੇ ਨਾਲ ਮਾਂ ਲਕਸ਼ਮੀ ਅਤੇ ਭਗਵਾਨ ਕੁਬੇਰ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਘਰ 'ਚ ਕਦੇ ਵੀ ਧਨ ਦੀ ਕਮੀ ਨਹੀਂ ਰਹਿੰਦੀ।
_9de876ec3c4dbe6a84c06752dbe8cb67_1280X720.webp)
ਧਨਤੇਰਸ 'ਤੇ ਪੂਜਾ ਦਾ ਸ਼ੁਭ ਮਹੂਰਤ
ਧਨਤੇਰਸ ਦੇ ਦਿਨ ਲਕਸ਼ਮੀ ਦੀ ਪੂਜਾ ਕਰੋ। ਪੰਚਾਂਗ ਦੇ ਮੁਤਾਬਕ , ਇਸ ਪੂਜਾ ਦੇ ਲਈ ਸਭ ਤੋਂ ਸ਼ੁਭ ਸਮਾਂ 10 ਨਵੰਬਰ ਨੂੰ ਦੁਪਹਿਰ 12:35 ਵਜੇ ਸ਼ੁਰੂ ਹੋਵੇਗਾ। ਇਹ ਤ੍ਰਿਓਦਸ਼ੀ ਤਿਥੀ 11 ਨਵੰਬਰ ਨੂੰ ਦੁਪਹਿਰ 01:57 ਵਜੇ ਸਮਾਪਤ ਹੋਵੇਗੀ। ਉਦੈ ਤਿਥੀ ਦੇ ਆਧਾਰ 'ਤੇ ਪ੍ਰਦੋਸ਼ ਕਾਲ 'ਚ 10 ਨਵੰਬਰ ਸ਼ੁੱਕਰਵਾਰ ਨੂੰ ਧਨਤੇਰਸ ਦਾ ਤਿਉਹਾਰ ਮਨਾਇਆ ਜਾਵੇਗਾ।
ਧਨਤੇਰਸ ਲਕਸ਼ਮੀ ਦੀ ਪੂਜਾ ਦਾ ਸ਼ੁਭ ਮਹੂਰਤ
ਦੀਵਾਲੀ ਤੋਂ ਪਹਿਲਾਂ ਧਨਤੇਰਸ ਦਾ ਤਿਉਹਾਰ ਮਨਾਇਆ ਜਾਂਦਾ ਹੈ। 5 ਦਿਨਾਂ ਤੱਕ ਚੱਲਣ ਵਾਲੇ ਦੀਪ ਉਤਸਵ ਦਾ ਇਹ ਪਹਿਲਾ ਦਿਨ ਹੁੰਦਾ ਹੈ। ਧਨਤੇਰਸ 'ਤੇ ਭਗਵਾਨ ਗਣੇਸ਼, ਮਾਂ ਲਕਸ਼ਮੀ ਅਤੇ ਭਗਵਾਨ ਕੁਬੇਰ ਦੀ ਪੂਜਾ ਕਰਨ ਦੀ ਪਰੰਪਰਾ ਹੈ। ਧਨਤੇਰਸ 'ਤੇ ਭਗਵਾਨ ਯਮ ਦੀ ਵੀ ਪੂਜਾ ਕੀਤੀ ਜਾਂਦੀ ਹੈ ਅਤੇ ਘਰ ਦੀ ਦੱਖਣ ਦਿਸ਼ਾ 'ਚ ਦੀਵਾ ਜਗਾਇਆ ਜਾਂਦਾ ਹੈ। ਧਨਤੇਰਸ 'ਤੇ ਲਕਸ਼ਮੀ ਪੂਜਾ ਦਾ ਸ਼ੁਭ ਸਮਾਂ ਸ਼ੁੱਕਰਵਾਰ, 10 ਨਵੰਬਰ ਨੂੰ ਸ਼ਾਮ 05:47 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 07:47 ਤੱਕ ਜਾਰੀ ਰਹੇਗਾ।
ਇਸ ਦਿਨ ਸੋਨੇ, ਚਾਂਦੀ ਦੇ ਗਹਿਣੇ, ਪਿੱਤਲ ਜਾਂ ਚਾਂਦੀ ਦੇ ਭਾਂਡੇ ਖਰੀਦਣ ਦੀ ਪਰੰਪਰਾ ਹੈ। ਧਨਤੇਰਸ ਦੇ ਦਿਨ ਧਨ ਅਤੇ ਅਨਾਜ ਦੀ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ। ਧਨਤੇਰਸ 'ਤੇ ਕੁਝ ਖ਼ਾਸ ਉਪਾਅ ਕਰਨ ਨਾਲ ਘਰ 'ਚ ਧਨ, ਸੁੱਖ ਅਤੇ ਖੁਸ਼ਹਾਲੀ ਆਉਂਦੀ ਹੈ। ਧਨਤੇਰਸ ਦੇ ਦਿਨ ਇਹ ਪੰਜ ਉਪਾਅ ਕਰਕੇ ਲਾਭ ਹਾਸਿਲ ਕਰ ਸਕਦੇ ਹੋ।
ਪਿੱਤਲ ਦੇ ਭਾਂਡੇ
ਜੇਕਰ ਤੁਸੀਂ ਧਨਤੇਰਸ 'ਤੇ ਸੋਨੇ ਅਤੇ ਚਾਂਦੀ ਆਦਿ ਨਹੀਂ ਖਰੀਦ ਸਕਦੇ ਤਾਂ ਤੁਸੀਂ ਪਿੱਤਲ ਦੇ ਭਾਂਡੇ ਲਿਆ ਕੇ ਵੀ ਧਨਤੇਰਸ ਦਾ ਤਿਉਹਾਰ ਮਨਾ ਸਕਦੇ ਹੋ। ਪਿੱਤਲ ਨੂੰ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਧਨ ਦੀ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਮਿਲੇਗਾ।
_6d05a3d5f8983cc0eba327d392f9d682_1280X720.webp)
ਲੋੜ ਦੀਆਂ ਚੀਜ਼ਾਂ
ਧਨਤੇਰਸ ਵਾਲੇ ਦਿਨ ਤੁਸੀਂ ਕੱਪੜੇ, ਭਾਂਡੇ ਅਤੇ ਬਿਜਲੀ ਦੇ ਸਾਮਾਨ ਵਾਲੀਆਂ ਚੀਜ਼ਾਂ ਵੀ ਖ਼ਰੀਦ ਸਕਦੇ ਹੋ। ਇਸ ਦਿਨ ਤੁਸੀਂ ਆਪਣੇ ਕੰਮ ਨਾਲ ਸਬੰਧਿਤ ਚੀਜ਼ਾਂ ਵੀ ਖ਼ਰੀਦ ਸਕਦੇ ਹੋ, ਅਜਿਹਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ।