India vs Australia Final: ਗੂਗਲ 'ਤੇ ਚੜਿਆ ਵਰਲਡ ਕੱਪ ਦਾ ਖੁਮਾਰ, ਗੂਗਲ ਨੇ ਬਣਾਇਆ ਸਪੈਸ਼ਲ ਡੂਡਲ

ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਰਲਡ ਕੱਪ ਦਾ ਫਾਈਨਲ ਮੈਚ ਖੇਡਿਆ ਜਾਵੇਗਾ, ਇਸ ਮੈਚ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ। ਜਦੋਂਕਿ ਗੂਗਲ ਵੀ ਇਸ ਮੌਕੇ ਦਾ ਖੂਬ ਆਨੰਦ ਮਾਣਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਦਾ ਜਸ਼ਨ ਮਨਾਉਂਦੇ ਹੋਏ ਗੂਗਲ ਨੇ ਇੱਕ ਖਾਸ ਗੂਗਲ ਡੂਡਲ ਤਿਆਰ ਕੀਤਾ ਹੈ।

By  Pushp Raj November 19th 2023 12:43 PM

ICC Cricket World Cup 2023: ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਰਲਡ ਕੱਪ ਦਾ  ਫਾਈਨਲ ਮੈਚ ਖੇਡਿਆ ਜਾਵੇਗਾ, ਇਸ ਮੈਚ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ। ਜਦੋਂਕਿ ਗੂਗਲ ਵੀ ਇਸ ਮੌਕੇ ਦਾ ਖੂਬ ਆਨੰਦ ਮਾਣਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਦਾ ਜਸ਼ਨ ਮਨਾਉਂਦੇ ਹੋਏ ਗੂਗਲ ਨੇ ਇੱਕ ਖਾਸ ਗੂਗਲ ਡੂਡਲ ਤਿਆਰ ਕੀਤਾ ਹੈ।


2023, ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ, ਇਸ ਮੈਚ ਨੂੰ ਲੈ ਕੇ ਹਰ ਕੋਈ ਕਾਫੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਗੂਗਲ ਵੀ ਇਕ ਖਾਸ ਡੂਡਲ ਤਿਆਰ ਕਰਕੇ ਜਸ਼ਨ ਮਨਾਉਂਦਾ ਨਜ਼ਰ ਆ ਰਿਹਾ ਹੈ, ਇਸ ਡੂਡਲ ਨਾਲ ਗੂਗਲ ਟੀਮ ਇੰਡੀਆ ਅਤੇ ਟੀਮ ਆਸਟ੍ਰੇਲੀਆ ਦੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦੇ ਰਿਹਾ ਹੈ।

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਗੂਗਲ ਵੱਲੋਂ ਬਣਾਇਆ ਗਿਆ ਇਹ ਵਿਸ਼ੇਸ਼ ਡੂਡਲ GIF ਫਾਰਮੈਟ ਵਿੱਚ ਹੈ। ਜਿਸ ਵਿੱਚ ਤੁਸੀਂ ਅੱਖਰਾਂ ਨੂੰ ਹਿਲਦੇ ਹੋਏ ਦੇਖੋਗੇ। ਅੱਜ ਦਾ ਡੂਡਲ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਏ ਫਾਈਨਲ ਮੈਚ ਨਾਲ ਸਬੰਧਤ ਹੈ, ਜਿਸ ਕਾਰਨ ਡੂਡਲ ਦੀ ਥੀਮ ਵੀ ਕ੍ਰਿਕਟ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ।


ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਣ ਜਾ ਰਿਹਾ ਹੈ। ਜੇਕਰ ਤੁਸੀਂ ਗੂਗਲ ਡੂਡਲ ਨੂੰ ਧਿਆਨ ਨਾਲ ਦੇਖੋਗੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਵਿਸ਼ਵ ਕੱਪ ਦੀ ਟਰਾਫੀ ਗੂਗਲ ਦੇ ਦੂਜੇ ਓ 'ਚ ਦਿਖਾਈ ਦੇ ਰਹੀ ਹੈ ਜਦੋਂ ਕਿ ਗੂਗਲ 'ਚ L ਦੀ ਥਾਂ 'ਤੇ ਬੱਲਾ ਨਜ਼ਰ ਆ ਰਿਹਾ ਹੈ।

ਇਸ ਦੇ ਨਾਲ ਹੀ ਜੇਕਰ ਤੁਸੀਂ ਡੂਡਲ ਦੇ ਬੈਕਗ੍ਰਾਊਡ 'ਤੇ ਨਜ਼ਰ ਮਾਰੋਗੇ ਤਾਂ ਤੁਹਾਨੂੰ ਸਟੇਡੀਅਮ ਅਤੇ ਖੇਡ ਦਾ ਮੈਦਾਨ, ਪਿੱਚ 'ਤੇ ਵਿਕਟਾਂ ਅਤੇ ਆਤਿਸ਼ਬਾਜ਼ੀ ਨਜ਼ਰ ਆਵੇਗੀ। ਜਿਵੇਂ ਹੀ ਤੁਸੀਂ ਗੂਗਲ ਡੂਡਲ 'ਤੇ ਕਲਿੱਕ ਕਰਦੇ ਹੋ ਅਤੇ ਅੱਗੇ ਵਧਦੇ ਹੋ, ਲਿਖਿਆ ਹੈ ਕਿ ਇਸ ਸਾਲ ਭਾਰਤ ਨੇ ਆਸਟ੍ਰੇਲੀਆ, ਅਫਗਾਨਿਸਤਾਨ, ਇੰਗਲੈਂਡ, ਬੰਗਲਾਦੇਸ਼, ਨੀਦਰਲੈਂਡ, ਭਾਰਤ, ਪਾਕਿਸਤਾਨ, ਨਿਊਜ਼ੀਲੈਂਡ, ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਸਮੇਤ 10 ਰਾਸ਼ਟਰੀ ਟੀਮਾਂ ਦੀ ਮੇਜ਼ਬਾਨੀ ਕੀਤੀ ਹੈ।


 ਹੋਰ ਪੜ੍ਹੋ: ICC ODI World Cup Final 2023: ਕੀ ਇਸ ਵਾਰ ਭਾਰਤੀ ਜਿੱਤੇਗਾ ਵਰਲਡ ਕੱਪ 2023 ਦੀ ਟ੍ਰਾਫੀ, ਕ੍ਰਿਕਟ ਮਾਹਰਾਂ ਨੇ ਦੱਸੇ 5 ਵੱਡੇ ਕਾਰਨ

PM Modi ਸਣੇ ਮੈਚ ਵੇਖਣ ਪਹੁੰਚਣਗੀਆਂ ਕਈ  ਵੱਡੀਆਂ ਹਸਤੀਆਂ 

ਭਾਰਤ ਬਨਾਮ ਆਸਟ੍ਰੇਲੀਆ ਵਿਚਾਲੇ ਅੱਜ ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਫਾਈਨਲ ਮੈਚ, ਪੂਰੀ ਦੁਨੀਆ ਦੀਆਂ ਨਜ਼ਰਾਂ ਮੈਚ 'ਤੇ ਟਿਕੀਆਂ ਹੋਈਆਂ ਹਨ। ਅੱਜ ਮੈਚ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕਈ ਹੋਰ ਵੀ.ਆਈ.ਪੀਜ਼ ਵੀ ਸਟੇਡੀਅਮ ਪਹੁੰਚਣਗੇ। ਜਿਵੇਂ ਹੀ ਤੁਸੀਂ ਗੂਗਲ ਡੂਡਲ 'ਤੇ ਕਲਿੱਕ ਕਰਦੇ ਹੋ, ਗੂਗਲ ਤੁਹਾਨੂੰ ਇਕ ਨਵੇਂ ਪੇਜ 'ਤੇ ਲੈ ਜਾਵੇਗਾ ਜਿੱਥੇ ਤੁਹਾਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਫਾਈਨਲ ਮੈਚ ਨਾਲ ਜੁੜੀ ਹਰ ਛੋਟੀ-ਵੱਡੀ ਜਾਣਕਾਰੀ ਮਿਲੇਗੀ।


Related Post